ਸ਼੍ਰੀਨਗਰ- ਮਿਸ ਵਰਲਡ ਕੈਰੋਲੀਨਾ ਬਿਲਾਵਸਕਾ ਸੋਮਵਾਰ ਨੂੰ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਇਕ ਦਿਨਾ ਯਾਤਰਾ 'ਤੇ ਕਸ਼ਮੀਰ ਪਹੁੰਚੀ। ਪੋਲੈਂਡ ਦੀ ਬਿਲਾਵਸਕਾ ਨੇ ਭਾਰਤ ਵੱਲੋਂ ਮਿਸ ਵਰਲਡ ਵੱਲੋਂ ਮਿਸ ਵਰਲਡ ਪ੍ਰਤੀਨਿਧੀ ਸਿਨੀ ਸ਼ੈੱਟੀ ਸਮੇਤ ਮੁਕਾਬਲੇ ਦੇ ਹੋਰ ਜੇਤੂਆਂ ਦੇ ਨਾਲ ਇਥੇ ਇਕ 5 ਸਟਾਰ ਹੋਟਲ 'ਚ ਹੋਰ ਪਤਵੰਤਿਆਂ ਨਾਲ ਨਾਸ਼ਤਾ ਕੀਤਾ।
ਇਹ ਵੀ ਪੜ੍ਹੋ– ਮੈਡਮ ਦੀ ਸ਼ਰਮਨਾਕ ਕਰਤੂਤ, ਵਿਦਿਆਰਥੀ ਨੂੰ ਦੂਜੇ ਬੱਚਿਆਂ ਤੋਂ ਮਰਵਾਈਆਂ ਚਪੇੜਾਂ, ਭਖਿਆ ਮਾਮਲਾ
ਬਿਲਾਵਸਕਾ ਅਤੇ ਸ਼ੈੱਟੀ ਦੇ ਨਾਲ ਦਿਨ ਭਰ ਦੀ ਯਾਤਰਾ 'ਚ ਅਮਰੀਕੀ ਮਿਸ ਵਰਲਡ ਪ੍ਰਤੀਨਿਧੀ ਸੈਨੀ ਅਤੇ ਮਿਸ ਵਰਲਡ ਆਰਨਾਈਜੇਸ਼ਨ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਪ੍ਰਧਾਨ ਜੂਲੀਆ ਮਾਰਲੇ ਵੀ ਸ਼ਾਮਲ ਰਹੇਗੀ।
ਇਹ ਵੀ ਪੜ੍ਹੋ– ਫਲਾਈਟ 'ਚ ਬੰਬ ਹੈ!... ਮੁੰਬਈ ਪੁਲਸ ਨੂੰ 10 ਸਾਲਾ ਬੱਚੇ ਦੀ ਕਾਲ ਨੇ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ
ਰੂਬਲ ਨਾਗੀ ਆਰਟ ਫਾਊਂਡੇਸ਼ਨ ਦੀ ਰੂਬਲ ਨਾਗੀ ਅਤੇ ਭਾਰਤ 'ਚ ਪੀ.ਐੱਮ.ਈ. ਮਨੋਰੰਜਨ ਦੇ ਪ੍ਰਧਾਨ ਜ਼ਮੀਲ ਸਈਦ ਵੀ ਨਾਸ਼ਤੇ ਦੌਰਾਨ ਮੌਜੂਦ ਰਹੇ। ਭਾਰਤ 'ਚ ਇਸ ਸਾਲ ਦੇ ਅਖੀਰ 'ਚ ਆਯੋਜਿਤ ਹੋਣ ਵਾਲੀ ਮਿਸ ਵਰਲਡ 2023 ਮੁਕਾਬਲੇਬਾਜ਼ੀ ਯਾਨੀ ਇਸਦੇ 71ਵੇਂ ਸੰਸਕਰਨ ਤੋਂ ਪਹਿਲਾਂ ਵਿਲਾਵਸਕਾ ਦੀ ਜੰਮੂ-ਕਸ਼ਮੀਰ ਯਾਤਰਾ, ਕਿਸੇ ਵੀ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਦੇ ਜੇਤੂ ਦੀ ਇਹ ਪਹਿਲੀ ਫੇਰੀ ਹੈ। ਭਾਰਤ 6 ਵਾਰ ਇਹ ਖਿਤਾਬ ਜਿੱਤ ਚੁੱਕਾ ਹੈ ਅਤੇ ਲਗਭਗ ਤਿੰਨ ਦਹਾਕਿਆਂ ਤੋਂ ਬਾਅਦ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹਾ ਹੈ। ਆਖਰੀ ਵਾਰ ਦੇਸ਼ ਨੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਸਾਲ 1996 'ਚ ਕੀਤੀ ਸੀ।
ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)
ਮੁੰਬਈ 'ਚ ਹੋਵੇਗੀ ਵਿਰੋਧੀ ਦਲਾਂ ਦੇ ਗਠਜੋੜ 'ਇੰਡੀਆ' ਦੀ ਬੈਠਕ, ਸੋਨੀਆ ਗਾਂਧੀ ਵੀ ਹੋਵੇਗੀ ਸ਼ਾਮਲ
NEXT STORY