ਇਟਾਵਾ- ਉੱਤਰ ਪ੍ਰਦੇਸ਼ 'ਚ ਇਟਾਵਾ ਲਵੇਦੀ ਇਲਾਕੇ ਦੇ ਪਹਾੜਪੁਰ ਪਿੰਡ 'ਚ 22 ਸਾਲਾ ਲਾਪਤਾ ਕੁੜੀ ਦੀ ਲਾਸ਼ ਅੱਜ ਯਾਨੀ ਮੰਗਲਵਾਰ ਨੂੰ ਤਾਲਾਬ 'ਚ ਮਿਲੀ। ਪਰਿਵਾਰ ਵਾਲਿਆਂ ਨੇ ਜਬਰ ਜ਼ਿਨਾਹ ਕਰ ਕੇ ਕਤਲ ਕਰਨ ਤੋਂ ਬਾਅਦ ਲਾਸ਼ ਤਾਲਾਬ 'ਚ ਸੁੱਟਣ ਦਾ ਸ਼ੱਕ ਜਤਾਇਆ ਹੈ। ਤਾਲਾਬ 'ਚੋਂ ਲਾਸ਼ ਕੱਢਣ 'ਚ ਪੁਲਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਲਿਆਂ ਨੇ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਇਹ ਕਹਿ ਕੇ ਕੀਤਾ ਕਿ ਪਹਿਲਾਂ ਸੰਭਾਵਿਤ ਕਾਤਲਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਲਾਸ਼ ਨੂੰ ਤਾਲਾਬ 'ਚੋਂ ਕੱਢਿਆ ਜਾਵੇ। ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਇਟਾਵਾ ਹੈੱਡ ਕੁਆਰਟਰ ਤੋਂ ਪੁਲਸ ਸੁਪਰਡੈਂਟ ਓਮਵੀਰ ਸਿੰਘ ਸਮੇਤ ਕਈ ਪੁਲਸ ਅਫ਼ਸਰ ਫੋਰੈਂਸਿਕ ਟੀਮ ਨਾਲ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਕੱਢਣ ਤੋਂ ਬਾਅਦ ਜਾਂਚ ਲਈ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਜਿੱਤ ਦੀ ਖ਼ੁਸ਼ੀ 'ਚ ਵੱਢੀ ਹੱਥ ਦੀ ਉਂਗਲ, ਜੇਕਰ ਨਿਤੀਸ਼ ਹਾਰਦਾ ਤਾਂ ਕਰਦਾ ਖ਼ੁਦਕੁਸ਼ੀ
ਪੁਲਸ ਸੁਪਰਡੈਂਟ ਓਮਵੀਰ ਸਿੰਘ ਨੇ ਘਟਨਾ ਨੂੰ ਲੈ ਕੇ ਦੱਸਿਆ ਕਿ 20 ਨਵੰਬਰ ਦੀ ਸਵੇਰ ਕੁੜੀ ਘਰੋਂ ਟਾਇਲਟ ਲਈ ਨਿਕਲੀ ਸੀ ਅਤੇ ਉਸ ਦੇ ਬਾਅਦ ਤੋਂ ਲਾਪਤਾ ਹੈ। 21 ਨਵੰਬਰ ਨੂੰ ਇਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਵੇਦੀ ਥਾਣੇ 'ਚ ਦਰਜ ਕੀਤੀ ਗਈ। ਪਰਿਵਾਰ ਵਾਲਿਆਂ ਵਲੋਂ ਕਈ ਲੋਕਾਂ 'ਤੇ ਸ਼ੱਕ ਜਤਾਇਆ ਗਿਆ ਹੈ, ਜਿਸ ਨੂੰ ਲੈ ਕੇ ਪੁਲਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕੁੜੀ ਦੇ ਭਰਾ ਸੰਜੇ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਦਾ ਸਮੂਹਕ ਜਬਰ ਜ਼ਿਨਾਹ ਤੋਂ ਬਾਅਦ ਕਤਲ ਕਰ ਕੇ ਲਾਸ਼ ਤਾਲਾਬ 'ਚ ਸੁੱਟੀ ਗਈ ਹੈ।
ਇਹ ਵੀ ਪੜ੍ਹੋ : ਹਸਪਤਾਲ ਨੇ ਜਿਸ ਨੂੰ ਮ੍ਰਿਤਕ ਐਲਾਨ ਕੀਤਾ, ਉਹ ਕੋਰੋਨਾ ਮਰੀਜ਼ ਸ਼ਰਾਧ ਵਾਲੇ ਦਿਨ ਪਰਤਿਆ ਘਰ
ਤਿੰਨ ਬੋਰੀਆਂ ਅੰਦਰ ਕੰਬਲ 'ਚ ਲਪੇਟ ਕੇ ਸੁੱਟੀ ਨਵਜਾਤ, ਘੰਟਿਆਂ ਬਾਅਦ ਵੀ ਨਿਕਲੀ ਜਿਊਂਦੀ
NEXT STORY