ਆਈਜ਼ੋਲ- ਮਿਜ਼ੋਰਮ ਵਿਧਾਨ ਸਭਾ ਚੋਣਾਂ ਵਿਚ ਜੋਰਮ ਪੀਪੁਲਜ਼ ਮੂਵਮੈਂਟ (ZPM) ਮਿਜ਼ੋਰਮ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF) ਨੂੰ ਪਿੱਛੇ ਛੱਡਦੇ ਹੋਏ ਸ਼ਾਨਦਾਰ ਜਿੱਤ ਦੇ ਰਾਹ ਵੱਲ ਵੱਧ ਰਹੀ ਹੈ। ਭਾਰਤੀ ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ZPM ਪਹਿਲਾਂ ਹੀ 19 ਸੀਟਾਂ ਜਿੱਤ ਚੁੱਕੀ ਹੈ ਅਤੇ 08 ਸੀਟਾਂ 'ਤੇ ਲੀਡ ਬਣਾਈ ਹੋਈ ਹੈ। ਮੌਜੂਦਾ ਵਿਧਾਨ ਸਭਾ ਵਿਚ 27 ਮੈਂਬਰਾਂ ਵਾਲੀ (MNF) ਨੇ ਹੁਣ ਤੱਕ 6 ਸੀਟਾਂ ਜਿੱਤੀਆਂ ਹਨ ਅਤੇ 03 ਹਲਕਿਆਂ ਵਿਚ ਅੱਗੇ ਚੱਲ ਰਹੀ ਹੈ।
ਇਹ ਵੀ ਪੜ੍ਹੋ- ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜੇ: ਉਪ ਮੁੱਖ ਮੰਤਰੀ ਨੂੰ ZPM ਉਮੀਦਵਾਰ ਤੋਂ ਮਿਲੀ ਹਾਰ
ਭਾਜਪਾ ਨੇ ਦੋ ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਸਿਰਫ਼ ਇਕ ਸੀਟ 'ਤੇ ਅੱਗੇ ਹੈ। ਜੇਤੂ ZPM ਉਮੀਦਵਾਰਾਂ ਵਿਚ ਮਸ਼ਹੂਰ ਫੁੱਟਬਾਲ ਪ੍ਰਮੋਟਰ ਲਾਲਨਹਿੰਗਲੋਵਾ ਹਮਾਰ ਸ਼ਾਮਲ ਹਨ, ਜਿਨ੍ਹਾਂ ਨੇ ਆਈਜ਼ੋਲ ਵੈਸਟ-2 ਸੀਟ ਤੋਂ MNF ਦੇ ਲਾਲਰੁਤਕੀਮਾ ਨੂੰ ਹਰਾਇਆ। ਇਸੇ ਤਰ੍ਹਾਂ ਦੱਖਣੀ ਤੁਈਪੁਈ ਹਲਕੇ ਤੋਂ ਚੋਣ ਲੜ ਰਹੇ ਸੇਵਾਮੁਕਤ ਭਾਰਤੀ ਫੁਟਬਾਲਰ ਜੇ. ਜੇ. ਲਾਲਪੇਖਲੁਆ ਨੇ MNF ਦੇ ਦਿੱਗਜ ਡਾਕਟਰ ਆਰ ਲਾਲਥਾਂਗਲੀਆਨਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਮਿਜ਼ੋਰਮ 'ਚ ਵੋਟਾਂ ਦੀ ਗਿਣਤੀ ਸ਼ੁਰੂ, ਸ਼ੁਰੂਆਤੀ ਰੁਝਾਨ 'ਚ ਦਿਖੀ ਤਿੱਖੀ ਟੱਕਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਨੀਤਾ ਨੇ ਘਰ ਦੀ ਛੱਤ 'ਤੇ ਲਿਖੀ ਨਵੀਂ ਇਬਾਰਤ, ਕਮਾ ਰਹੀ ਲੱਖਾਂ ਰੁਪਏ
NEXT STORY