ਆਈਜੋਲ- ਮਿਜ਼ੋਰਮ ਦੇ ਵਿਧਾਇਕ ਜੈੱਡ ਆਰ ਥਿਆਮਸੰਗਾ ਨੇ ਇਕ ਗਰਭਵਤੀ ਜਨਾਨੀ ਦੀ ਐਮਰਜੈਂਸੀ ਸਰਜਰੀ ਕਰ ਕੇ ਡਿਲਿਵਰੀ 'ਚ ਮਦਦ ਕੀਤੀ। ਦੂਰ ਸਥਿਤ ਚਮਫਾਈ ਜ਼ਿਲ੍ਹੇ ਦੇ ਭੂਚਾਲ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੌਰਾਨ ਉਨ੍ਹਾਂ ਨੇ ਇਹ ਸਰਜਰੀ ਕੀਤੀ। ਥਿਆਮਸੰਗਾ ਪੇਸ਼ੇ ਤੋਂ ਡਾਕਟਰ ਹਨ ਅਤੇ ਉਨ੍ਹਾਂ ਨੂੰ ਜਣੇਪਾ ਅਤੇ ਇਸਤਰੀ ਰੋਗ 'ਚ ਮਾਹਰਤਾ ਹਾਸਲ ਹੈ। ਉਹ ਜਦੋਂ ਵੀ ਦੂਰ ਦੇ ਖੇਤਰਾਂ ਦੇ ਦੌਰੇ 'ਤੇ ਜਾਂਦੇ ਹਨ ਤਾਂ ਆਪਣਾ ਨਾਲ ਸਟੇਥੋਸਕੋਪ ਰੱਖਦੇ ਹਨ ਤਾਂ ਕਿ ਐਮਰਜੈਂਸੀ ਮੈਡੀਕਲ ਸਥਿਤੀ 'ਚ ਉਹ ਲੋਕਾਂ ਦੀ ਮਦਦ ਕਰ ਸਕਣ। ਉਹ ਸੋਮਵਾਰ ਨੂੰ ਮਿਆਮਾਂ ਸਰਹੱਦ ਨੇੜੇ ਆਪਣੇ ਵਿਧਾਨ ਸਭਾ ਖੇਤਰ ਚਮਫਾਈ ਉੱਤਰ ਦਾ ਦੌਰਾ ਕਰ ਰਹੇ ਸਨ। ਉਹ ਇੱਥੇ ਕੋਵਿਡ-19 ਦੀ ਸਥਿਤੀ ਅਤੇ ਹਾਲ 'ਚ ਭੂਚਾਲ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਏ ਸਨ। ਥਿਆਮਸੰਗਾ ਨੇ ਦੱਸਿਆ ਕਿ ਦੂਰ ਦੇ ਨਗੁਰ ਪਿੰਡ ਦੀ ਰਹਿਣ ਵਾਲੀ 38 ਸਾਲਾ ਸੀ ਲਾਲਹਮੰਗਾਈਹਸੰਗੀ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਸੀ। ਜਾਨੀ ਦਾ ਕਾਫ਼ੀ ਖੂਨ ਵਗ ਰਿਹਾ ਸੀ ਅਤੇ ਉਸ ਦੀ ਸਥਿਤੀ ਨਾਜ਼ੁਕ ਸੀ।
ਉਨ੍ਹਾਂ ਨੇ ਦੱਸਿਆ ਕਿ ਚਮਫਾਈ ਜ਼ਿਲ੍ਹੇ ਦੇ ਮੈਡੀਕਲ ਅਧਿਕਾਰੀ ਸਿਹਤ ਕਾਰਨਾਂ ਕਰ ਕੇ ਛੁੱਟੀ 'ਤੇ ਸਨ ਅਤੇ ਜਨਾਨੀ 200 ਕਿਲੋਮੀਟਰ ਦੂਰ ਆਈਜੋਲ ਤੱਕ ਜਾਣ ਦੀ ਸਥਿਤੀ 'ਚ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਜਨਾਨੀ ਦੀ ਸਥਿਤੀ ਦੀ ਜਾਣਕਾਰੀ ਦਿੱਤੀ ਗਈ ਤਾਂ ਉਹ ਤੁਰੰਤ ਹਸਪਤਾਲ ਪਹੁੰਚੇ ਅਤੇ ਉੱਥੇ ਐਮਰਜੈਂਸੀ ਸਰਜਰੀ ਕਰ ਕੇ ਡਿਲਿਵਰੀ 'ਚ ਜਨਾਨੀ ਦੀ ਮਦਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਕਰਨਾ ਉਨ੍ਹਾਂ ਦਾ ਕਰਤੱਵ ਹੈ। ਇਸ ਤੋਂ ਪਹਿਲਾਂ ਜੂਨ ਦੇ ਮਹੀਨੇ 'ਚ ਵੀ ਵਿਧਾਇਕ ਖਬਰਾਂ 'ਚ ਆਏ ਸਨ। ਭਾਰਤ-ਮਿਆਮਾਂ ਸਰਹੱਦ ਦੀ ਰੱਖਿਆ 'ਚ ਤਾਇਨਾਤ ਰਹਣ ਵਾਲੇ ਇਕ ਬੀਮਾਰ ਸੁਰੱਖਿਆ ਕਰਮੀ ਦਾ ਇਲਾਜ ਕਰਨ ਲਈ ਉਹ ਨਦੀ ਨੂੰ ਪਾਰ ਕਰਨ ਤੋਂ ਬਾਅਦ ਕਈ ਕਿਲੋਮੀਤਰ ਤੱਕ ਪੈਦਲ ਤੁਰ ਕੇ ਉੱਥੇ ਪਹੁੰਚੇ ਸਨ। ਉਨ੍ਹਾਂ ਨੇ 2008 'ਚ ਮਿਜ਼ੋ ਨੈਸ਼ਨਲ ਫਰੰਟ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਟੀਟੀ ਜੋਥਾਨਸੰਗਾ ਨੂੰ ਹਰਾਇਆ ਸੀ। ਫਿਲਹਾਲ ਉਹ ਰਾਜ ਸਿਹਤ ਅਤੇ ਪਰਿਵਾਰ ਕਲਿਆਣ ਬੋਰਡ ਦੇ ਉੱਪ ਪ੍ਰਧਾਨ ਵੀ ਹਨ।
ਆਪਣੀ ਮੰਗ ਵਿਆਹੁਣ ਲਈ ਹੜ੍ਹ ਦੇ ਪਾਣੀ ਨੂੰ ਵੀ ਪਾਰ ਕਰ ਗਿਆ ਇਹ ਲਾੜਾ
NEXT STORY