ਪੁਣੇ- ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਵਿਧਾਇਕ ਅਸ਼ੋਕ ਪਵਾਰ ਦੇ ਪੁੱਤਰ ਨੇ ਦੋਸ਼ ਲਾਇਆ ਹੈ ਕਿ ਕੁਝ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਕੋਲੋਂ 10 ਕਰੋੜ ਰੁਪਏ ਦੀ ਮੰਗ ਕੀਤੀ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਸ਼ਨੀਵਾਰ ਇਸ ਸਬੰਧੀ ਇਕ ਔਰਤ ਸਮੇਤ 4 ਵਿਅਕਤੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਪੁਣੇ ਜ਼ਿਲੇ ਦੇ ਸ਼ਿਰੂਰ ਤੋਂ ਵਿਧਾਇਕ ਅਸ਼ੋਕ ਪਵਾਰ ਦੇ ਪੁੱਤਰ ਰਿਸ਼ੀਰਾਜ ਪਵਾਰ ਨੂੰ ਕੁਝ ਲੋਕਾਂ ਨੂੰ ਮਿਲਣ ਲਈ ਬੁਲਾਇਆ ਜੋ ਕਥਿਤ ਤੌਰ 'ਤੇ ਐੱਨ. ਸੀ. ਪੀ. (ਸ਼ਰਦ ਚੰਦਰ ਪਵਾਰ) ’ਚ ਸ਼ਾਮਲ ਹੋਣਾ ਚਾਹੁੰਦੇ ਸਨ। ਐੱਫ. ਆਈ. ਆਰ. ਅਨੁਸਾਰ ਮੁਲਜ਼ਮ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਇਕ ਬੰਗਲੇ ’ਚ ਲੈ ਗਏ। ਉੱਥੇ ਉਸ ਨੂੰ ਇਕ ਅਣਪਛਾਤੀ ਔਰਤ ਨਾਲ ਅਸ਼ਲੀਲ ਵੀਡੀਓ ਬਣਾਉਣ ਲਈ ਮਜਬੂਰ ਕੀਤਾ ਗਿਆ।
ਮੁਲਜ਼ਮਾਂ ਨੇ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਨਾ ਕਰਨ ਦੇ ਬਦਲੇ ’ਚ ਕਥਿਤ ਤੌਰ 'ਤੇ 10 ਕਰੋੜ ਰੁਪਏ ਦੀ ਮੰਗ ਕੀਤੀ। ਰਿਸ਼ੀਰਾਜ ਇਸ ਰਕਮ ਦਾ ਪ੍ਰਬੰਧ ਕਰਨ ਦੇ ਬਹਾਨੇ ਉੱਥੋਂ ਖਿਸਕ ਆਇਆ। ਬਾਅਦ ’ਚ ਉਹ ਪੁਲਸ ਕੋਲ ਗਿਆ ਤੇ ਸ਼ਿਕਾਇਤ ਦਰਜ ਕਰਵਾਈ।
ਕਾਂਸਟੇਬਲ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
NEXT STORY