ਨੈਸ਼ਨਲ ਡੈਸਕ: ਅੱਜ ਦੇ ਦੌਰ 'ਚ ਬੱਚਿਆਂ ਦੇ ਹੱਥਾਂ 'ਚ ਫੜੇ ਮੋਬਾਈਲ ਫੋਨ ਸ਼ਾਇਦ ਮਾਪਿਆਂ ਨੂੰ ਆਮ ਲੱਗਣ, ਪਰ ਇਹ ਉਨ੍ਹਾਂ ਦੇ ਸੁਖਾਵੇਂ ਭਵਿੱਖ ਲਈ ਇੱਕ ਵੱਡਾ ਖਤਰਾ ਬਣ ਰਹੇ ਹਨ। ਹਾਲ ਹੀ 'ਚ ਆਈਆਂ ਕਈ ਗਲੋਬਲ ਸਟੱਡੀਜ਼ 'ਚ ਇਹ ਖੁਲਾਸਾ ਹੋਇਆ ਹੈ ਕਿ ਮੋਬਾਈਲ ਅਤੇ ਡਿਜੀਟਲ ਡਿਵਾਈਸਾਂ 'ਤੇ ਬਿਤਾਇਆ ਗਿਆ ਸਮਾਂ (ਸਕ੍ਰੀਨ ਟਾਈਮ) ਬੱਚਿਆਂ ਦੇ ਦਿਮਾਗੀ ਵਿਕਾਸ, ਯਾਦਦਾਸ਼ਤ ਅਤੇ ਵਿਵਹਾਰ 'ਤੇ ਬਹੁਤ ਮਾੜਾ ਅਸਰ ਪਾ ਰਿਹਾ ਹੈ।
ਦਿਮਾਗ ਦੇ ਵਿਕਾਸ 'ਤੇ ਪੈ ਰਿਹਾ ਡੂੰਘਾ ਅਸਰ
ਲਗਭਗ 30,000 ਬੱਚਿਆਂ 'ਤੇ ਕੀਤੀ ਗਈ ਇੱਕ ਵੱਡੀ ਸਮੀਖਿਆ ਅਨੁਸਾਰ ਸਕ੍ਰੀਨ ਟਾਈਮ ਬੱਚਿਆਂ ਦੇ ਦਿਮਾਗ ਦੇ 'ਪ੍ਰੀ-ਫਰੰਟਲ ਕਾਰਟੈਕਸ' ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ। ਇਹ ਹਿੱਸਾ ਯੋਜਨਾ ਬਣਾਉਣ, ਫੈਸਲੇ ਲੈਣ ਅਤੇ ਧਿਆਨ ਕੇਂਦਰਿਤ ਕਰਨ ਵਰਗੇ ਮਹੱਤਵਪੂਰਨ ਕੰਮਾਂ ਨੂੰ ਕੰਟਰੋਲ ਕਰਦਾ ਹੈ। ਖੋਜ ਮੁਤਾਬਕ ਜਿਨ੍ਹਾਂ ਬੱਚਿਆਂ ਦਾ ਸਕ੍ਰੀਨ ਟਾਈਮ 3 ਘੰਟੇ ਤੋਂ ਵੱਧ ਹੈ, ਉਨ੍ਹਾਂ ਦੀ ਸੋਚਣ ਦੀ ਸਮਰੱਥਾ ਅਤੇ ਟੈਸਟ ਸਕੋਰਾਂ ਵਿੱਚ ਵੱਡੀ ਗਿਰਾਵਟ ਦੇਖੀ ਗਈ ਹੈ।
13 ਸਾਲ ਤੋਂ ਪਹਿਲਾਂ ਮੋਬਾਈਲ ਮਿਲਣਾ ਖਤਰਨਾਕ
ਇੱਕ ਲੱਖ ਤੋਂ ਵੱਧ ਲੋਕਾਂ 'ਤੇ ਕੀਤੇ ਗਏ ਅਧਿਐਨ 'ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ 13 ਸਾਲ ਦੀ ਉਮਰ ਤੋਂ ਪਹਿਲਾਂ ਸਮਾਰਟਫੋਨ ਮਿਲਣਾ ਬੱਚਿਆਂ ਦੀ ਮਾਨਸਿਕ ਸਿਹਤ ਲਈ ਬਹੁਤ ਖਤਰਨਾਕ ਹੈ। ਅਜਿਹੇ ਬੱਚਿਆਂ ਵਿੱਚ ਵੱਡੇ ਹੋ ਕੇ (18-24 ਸਾਲ ਦੀ ਉਮਰ ਵਿੱਚ) ਆਤਮ-ਸਨਮਾਨ ਦੀ ਕਮੀ, ਆਕ੍ਰਾਮਕਤਾ, ਅਤੇ ਇੱਥੋਂ ਤੱਕ ਕਿ ਖੁਦਕੁਸ਼ੀ ਦੇ ਵਿਚਾਰ ਆਉਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਜੇਨ-ਜ਼ੈੱਡ (Gen Z) 'ਤੇ ਵੱਡਾ ਖਤਰਾ
ਸੈਪੀਅਨ ਲੈਬਜ਼ ਦੀ ਰਿਪੋਰਟ ਮੁਤਾਬਕ, ਜਿਨ੍ਹਾਂ ਬੱਚਿਆਂ ਨੇ ਬਹੁਤ ਘੱਟ ਉਮਰ ਵਿੱਚ ਮੋਬਾਈਲ ਦੀ ਵਰਤੋਂ ਸ਼ੁਰੂ ਕੀਤੀ, ਉਨ੍ਹਾਂ ਵਿੱਚ ਮਾਨਸਿਕ ਵਿਕਾਰਾਂ ਦਾ ਖਤਰਾ ਵੱਧ ਪਾਇਆ ਗਿਆ ਹੈ।
• ਮਹਿਲਾਵਾਂ: 6 ਸਾਲ ਦੀ ਉਮਰ 'ਚ ਫੋਨ ਮਿਲਣ 'ਤੇ ਮਾਨਸਿਕ ਰੋਗਾਂ ਦਾ ਖਤਰਾ 20% ਵੱਧ ਹੁੰਦਾ ਹੈ।
• ਪੁਰਸ਼: ਇਹੀ ਖਤਰਾ ਲਗਭਗ 6% ਪਾਇਆ ਗਿਆ ਹੈ। ਬੱਚੇ ਹੁਣ ਸਾਲ 'ਚ ਲਗਭਗ 2,950 ਘੰਟੇ ਆਨਲਾਈਨ ਬਿਤਾ ਰਹੇ ਹਨ, ਜੋ ਪਹਿਲਾਂ ਪਰਿਵਾਰ ਤੇ ਦੋਸਤਾਂ ਨਾਲ ਬੀਤਦਾ ਸੀ।
ਨੀਂਦ ਤੇ ਮੋਟਾਪੇ ਦੀ ਸਮੱਸਿਆ
ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਕਰਨ ਨਾਲ ਸਕ੍ਰੀਨ ਦੀ ਨੀਲੀ ਰੋਸ਼ਨੀ 'ਮੇਲਾਟੋਨਿਨ' ਹਾਰਮੋਨ ਨੂੰ ਘਟਾ ਦਿੰਦੀ ਹੈ, ਜਿਸ ਨਾਲ ਬੱਚਿਆਂ ਦੀ ਨੀਂਦ ਪੂਰੀ ਨਹੀਂ ਹੁੰਦੀ। 'ਪੀਡੀਆਟ੍ਰਿਕਸ' ਜਰਨਲ ਦੀ ਰਿਪੋਰਟ ਅਨੁਸਾਰ 12 ਸਾਲ ਜਾਂ ਇਸ ਤੋਂ ਘੱਟ ਉਮਰ 'ਚ ਸਮਾਰਟਫੋਨ ਰੱਖਣ ਵਾਲੇ ਬੱਚਿਆਂ 'ਚ ਡਿਪ੍ਰੈਸ਼ਨ, ਨੀਂਦ ਦੀ ਕਮੀ ਅਤੇ ਮੋਟਾਪੇ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।
ਮਾਪਿਆਂ ਲਈ ਜ਼ਰੂਰੀ ਟਿਪਸ:
• ਬੱਚਿਆਂ ਲਈ ਰੋਜ਼ਾਨਾ ਸਕ੍ਰੀਨ ਟਾਈਮ ਦੀ ਸੀਮਾ ਤੈਅ ਕਰੋ।
• ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਮੋਬਾਈਲ ਬੰਦ ਕਰਵਾ ਦਿਓ।
• ਬੱਚਿਆਂ ਨੂੰ ਸਰੀਰਕ ਖੇਡਾਂ ਤੇ ਪਰਿਵਾਰਕ ਗੱਲਬਾਤ ਲਈ ਉਤਸ਼ਾਹਿਤ ਕਰੋ।
• ਮਾਪੇ ਖੁਦ ਵੀ ਮੋਬਾਈਲ ਦੀ ਘੱਟ ਵਰਤੋਂ ਕਰ ਕੇ ਬੱਚਿਆਂ ਲਈ ਮਿਸਾਲ ਬਣਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇੰਸਟਾਗ੍ਰਾਮ 'ਤੇ ਦੋਸਤੀ, 6 ਮਹੀਨੇ ਬਾਅਦ ਵਿਆਹ..., ਫਿਰ ਇੰਝ ਹੋਇਆ Love ਸਟੋਰੀ ਦਾ ਖੌਫਨਾਕ ਅੰਤ
NEXT STORY