ਨਵੀਂ ਦਿੱਲੀ - ਅਮਰੀਕੀ ਵੈਕਸੀਨ ਨਿਰਮਾਤਾ ਕੰਪਨੀ ਮਾਡਰਨਾ ਨੇ ਬੱਚਿਆਂ 'ਤੇ ਵੈਕਸੀਨ ਦੇ ਪ੍ਰਭਾਵ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਮਾਡਰਨਾ ਦੇ ਅਧਿਐਨ ਵਿੱਚ ਸਾਹਮਣੇ ਆਈ ਸੱਚਾਈ ਬੇਹੱਦ ਸਕਾਰਾਤਮਕ ਹਨ। ਕੰਪਨੀ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰ ਦੱਸਿਆ ਕਿ ਉਸ ਦੀ ਵੈਕਸੀਨ ਬੱਚਿਆਂ 'ਤੇ ਪ੍ਰਭਾਵੀ ਅਤੇ ਸੁਰੱਖਿਅਤ ਹੈ।
ਕੰਪਨੀ ਦੁਆਰਾ ਕੀਤੇ ਗਏ ਟ੍ਰਾਇਲ ਵਿੱਚ 12 ਤੋਂ 17 ਸਾਲ ਦੇ 3700 ਤੋਂ ਜ਼ਿਆਦਾ ਬੱਚੇ ਸ਼ਾਮਲ ਸਨ। ਜਿਨ੍ਹਾਂ ਬੱਚਿਆਂ ਨੂੰ ਵੈਕਸੀਨ ਦੀਆਂ ਦੋਨਾਂ ਡੋਜ਼ ਲੱਗੀ ਸਨ, ਉਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। Associated Press ਮੁਤਾਬਕ, 2488 ਬੱਚਿਆਂ ਨੂੰ ਦੋਨਾਂ ਡੋਜ਼ ਦਿੱਤੀ ਗਈ ਸੀ। ਕੰਪਨੀ ਹੁਣ ਵੈਕਸੀਨ ਦੀ ਮਨਜ਼ੂਰੀ ਲਈ ਅਮਰੀਕਾ ਦੀ ਰੈਗੁਲੇਟਰ ਬਾਡੀ (FDA) ਕੋਲ ਜੂਨ ਵਿੱਚ ਅਰਜ਼ੀ ਦੇਵੇਗੀ।
ਇਹ ਵੀ ਪੜ੍ਹੋ- ਬਿਹਾਰ 'ਚ ਜਨਾਨੀ ਨਾਲ ਹੈਵਾਨੀਅਤ, ਗੈਂਗਰੇਪ ਤੋਂ ਬਾਅਦ ਨਗਨ ਹਾਲਤ 'ਚ ਬਿਜਲੀ ਦੇ ਖੰਭੇ ਨਾਲ ਲਟਕਾਇਆ
FDA ਨੇ ਇਸ ਮਹੀਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਇਜ਼ਰ-ਬਾਇਓਐੱਨਟੈੱਕ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਅਜਿਹੇ ਵਿੱਚ ਮਾਡਰਨਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਅਮਰੀਕਾ ਵਿੱਚ ਨਾਬਾਲਗਾਂ ਲਈ ਦੂਜੀ ਵੈਕਸੀਨ ਹੋਵੇਗੀ। ਇਨ੍ਹਾਂ ਦੋਨਾਂ ਕੰਪਨੀਆਂ ਤੋਂ ਇਲਾਵਾ ਐਸਟਰਾਜੈਨੇਕਾ ਪਿਛਲੇ ਮਹੀਨੇ ਹੀ ਬ੍ਰਿਟੇਨ ਵਿੱਚ 6 ਤੋਂ 17 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ 'ਤੇ ਆਪਣੀ ਵੈਕਸੀਨ ਦੇ ਪ੍ਰਭਾਵ 'ਤੇ ਜਾਂਚ ਸ਼ੁਰੂ ਕਰ ਚੁੱਕੀ ਹੈ।
ਇਹ ਵੀ ਪੜ੍ਹੋ- ਨਵਾਂ ਖ਼ਤਰਾ! ਪਾਣੀ 'ਚ ਮਿਲਿਆ ਕੋਰੋਨਾ ਵਾਇਰਸ, PGI ਟੈਸਟ 'ਚ ਖੁਲਾਸਾ
ਦੱਸ ਦਈਏ ਕਿ ਬੱਚਿਆਂ ਲਈ ਮਨਜ਼ੂਰੀ ਪਾਉਣ ਵਾਲੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਫਾਇਜ਼ਰ ਦੀ ਸੀ। ਕੈਨੇਡਾ ਦੇ ਡਰੱਗ ਰੈਗੁਲੇਟਰ ਹੈਲਥ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਇਹ ਵੈਕਸੀਨ ਲਗਾਉਣ ਦੀ ਇਜਾਜਤ ਦਿੱਤੀ ਸੀ। ਕੈਨੇਡਾ ਤੋਂ ਬਾਅਦ ਇਸ ਨੂੰ ਅਮਰੀਕਾ ਵਿੱਚ ਵੀ ਮਨਜ਼ੂਰੀ ਮਿਲ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਨਵਾਂ ਖ਼ਤਰਾ! ਪਾਣੀ 'ਚ ਮਿਲਿਆ ਕੋਰੋਨਾ ਵਾਇਰਸ, PGI ਟੈਸਟ 'ਚ ਖੁਲਾਸਾ
NEXT STORY