ਨਵੀਂ ਦਿੱਲੀ, (ਇੰਟ.)– ਪਟਨਾ ਦੇ ਗਾਂਧੀ ਮੈਦਾਨ 'ਚ ਐੱਨ. ਡੀ. ਏ. ਦੀ ਵਿਜੇ ਸੰਕਲਪ ਰੈਲੀ 'ਚ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਨਰਿੰਦਰ ਮੋਦੀ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ। ਪਾਸਵਾਨ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਦੀ ਅਗਵਾਈ 'ਚ ਦੇਸ਼ ਦੀ ਫੌਜ ਨੇ ਪਾਕਿਸਤਾਨ ਨੂੰ ਜਿਸ ਤਰ੍ਹਾਂ ਦਾ ਜਵਾਬ ਦਿੱਤਾ ਹੈ, ਉਸ ਤੋਂ ਸਾਬਤ ਹੋ ਗਿਆ ਹੈ ਕਿ ਮੋਦੀ ਦਾ ਸੀਨਾ 56 ਨਹੀਂ ਸਗੋਂ 156 ਇੰਚ ਦਾ ਹੈ।
ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਰਾਮਵਿਲਾਸ ਪਾਸਵਾਨ ਨੇ ਦੇਸ਼ ਦੀ ਹਵਾਈ ਫੌਜ ਦੀ ਤਾਕਤ ਨੂੰ ਸਲਾਮ ਕੀਤਾ ਤੇ ਕਿਹਾ ਕਿ ਸਾਨੂੰ ਬੁੱਧ ਤਾਂ ਚਾਹੀਦਾ ਹੈ ਪਰ ਲੋੜ ਪਈ ਤਾਂ ਯੁੱਧ ਵੀ ਚਾਹੀਦਾ ਹੈ।
ਫੌਜੀ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ
NEXT STORY