ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ 245ਵੇਂ ਆਜ਼ਾਦੀ ਦਿਵਸ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਰੇ ਅਮਰੀਕੀ ਵਾਸੀਆਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਇਕ ਟਵੀਟ ਸੰਦੇਸ਼ 'ਚ ਕਿਹਾ,''ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਰੇ ਅਮਰੀਕੀਵਾਸੀਆਂ ਨੂੰ ਅਮਰੀਕਾ ਦੇ 245ਵੇਂ ਆਜ਼ਾਦੀ ਦਿਵਸ 'ਤੇ ਸ਼ੁੱਭਕਾਮਨਾਵਾਂ ਅਤੇ ਵਧਾਈ। ਭਾਰਤ ਅਤੇ ਅਮਰੀਕਾ ਦੋਵੇਂ ਜੀਵੰਤ ਲੋਕਤੰਤਰ ਹਨ ਅਤੇ ਸੁਤੰਤਰਤਾ ਤੇ ਆਜ਼ਾਦੀ ਦੇ ਮੁੱਲਾਂ ਨੂੰ ਮਹੱਤਵ ਦਿੰਦੇ ਹਨ। ਸਾਡੀ ਰਣਨੀਤਕ ਸਾਂਝੇਦਾਰੀ ਦਾ ਗਲੋਬਲ ਮਹੱਤਵ ਹੈ।''
ਅਮਰੀਕਾ 'ਚ ਆਜ਼ਾਦੀ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਅਮਰੀਕਾ 'ਚ ਛੁੱਟੀ ਵੀ ਹੁੰਦੀ ਹੈ। ਅਮਰੀਕਾ ਨੇ 4 ਜੁਲਾਈ 1776 ਨੂੰ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਅਮਰੀਕੀ ਸੁਤੰਤਰਤਾ ਦਿਵਸ ਮੌਕੇ ਐਤਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਸਰਕਾਰ ਅਤੇ ਅਮਰੀਕਾ ਦੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਜੈਸ਼ੰਕਰ ਨੇ ਵੀ ਟਵੀਟ ਕਰ ਕੇ ਕਿਹਾ ਕਿ ਐਂਟਨੀ ਬਲਿੰਕਨ ਅਤੇ ਅਮਰੀਕਾ ਦੀ ਸਰਕਾਰ ਅਤੇ ਲੋਕਾਂ ਨੂੰ ਉਨ੍ਹਾਂ ਦੇ ਆਜ਼ਾਦੀ ਦਿਵਸ 'ਤੇ ਮੇਰੀਆਂ ਹਾਰਦਿਕ ਸ਼ੁੱਭਕਾਮਨਾਵਾਂ। ਵਿਸ਼ਵਾਸ ਹੈ ਕਿ ਸਾਡੀ ਮਜ਼ਬੂਤ ਸਾਂਝੇਦਾਰੀ, ਜੋ ਇੰਨੇ ਸਾਰੇ ਸਾਂਝਾ ਮੁੱਲਾਂ ਅਤੇ ਹਿੱਤਾਂ 'ਤੇ ਆਧਾਰਤ ਹੈ, ਅੱਗੇ ਵੀ ਵਧਦੀ ਰਹੇਗੀ।
ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਪੁਸ਼ਕਰ ਧਾਮੀ ਨੇ ਚੁੱਕੀ ਸਹੁੰ
NEXT STORY