ਨਵੀਂ ਦਿੱਲੀ- ਪ੍ਰਧਾਨ ਮੰਤਰੀ ਮਰਿੰਦਰ ਮੋਦੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੈਡੇਰਿਕਸਨ 'ਤੇ ਹੋਏ ਹਮਲੇ ਦੀ ਸ਼ਨੀਵਾਰ ਨੂੰ ਨਿੰਦਾ ਕੀਤੀ। ਮੱਧ ਕੋਪੇਨਹੇਗਨ 'ਚ ਇਕ ਵਿਅਕਤੀ ਦੁਆਰਾ ਫ੍ਰੈਡੇਰਿਕਸਨ 'ਤੇ ਹਮਲੇ ਨਾਲ ਉਨ੍ਹਾਂ ਗਰਦਨ 'ਤੇ ਹਲਕਾ ਝਟਕਾ ਲੱਗਾ।
ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, ''ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੈਡੇਰਿਕਸਨ 'ਤੇ ਹੋਏ ਹਮਲੇ ਬਾਰੇ ਜਾਣ ਕੇ ਚਿੰਤਿਤ ਹਾਂ। ਅਸੀਂ ਇਸ ਹਮਲੇ ਦੀ ਕੜੀ ਨਿੰਦਾ ਕਰਦੇ ਹਾਂ। ਆਪਣੇ ਦੋਸਤ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੇ ਹਾਂ।''
ਕੋਪੇਨਹੇਗਨ ਤੋਂ ਮਿਲੀ ਖਬਰ ਮੁਤਾਬਕ, ਹਮਲੇ ਤੋਂ ਬਾਅਦ ਫ੍ਰੈਡੇਰਿਕਸਨ ਨੂੰ ਹਸਪਤਾਲ ਲਿਜਾਇਆ ਗਿਆ। ਯੂਰਪੀ ਸੰਗਠਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਵੀ ਹਮਲੇ ਨੂੰ 'ਘਿਨੌਣਾ ਕੰਮ' ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਇਸ ਘਿਨੌਣੇ ਕੰਮ ਦੀ ਨਿੰਦਾ ਕਰਦੀ ਹੈ ਜੋ ਯੂਰਪ 'ਚ ਸਾਡੇ ਵਿਸ਼ਵਾਸ ਅਤੇ ਸੰਘਰਸ਼ ਦੇ ਖਿਲਾਫ ਹੈ।
ਸੋਨੀਆ ਗਾਂਧੀ ਮੁੜ ਚੁਣੀ ਗਈ ਕਾਂਗਰਸ ਸੰਸਦੀ ਦਲ ਦੀ ਮੁਖੀ
NEXT STORY