ਨਵੀਂ ਦਿੱਲੀ— ਦੇਸ਼ 'ਚ ਚਾਹੇ ਉਚ ਸਿੱਖਿਆ ਨੂੰ ਵਧਾਵਾ ਦੇਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਉਚ ਸਿੱਖਿਆ ਦੇ ਮਾਮਲੇ 'ਚ ਭਾਰਤ ਅਜੇ ਵੀ ਚੀਨ ਤੋਂ ਕਾਫੀ ਪਿੱਛੇ ਹੈ। ਐਮ. ਐਚ. ਆਰ. ਡੀ. ਵਲੋਂ ਆਲ ਇੰਡੀਆ ਹਾਇਰ ਐਜੂਕੇਸ਼ਨ ਦੇ ਸਰਵੇਖਣ ਮੁਤਾਬਕ ਭਾਰਤ ਉਚ ਸਿੱਖਿਆ ਦੇ ਮਾਮਲੇ 'ਚ ਅਜੇ ਵੀ ਪਿੱਛੇ ਹੈ। ਇਸ ਰਿਪੋਰਟ ਮੁਤਾਬਕ ਭਾਰਤ 'ਚ 'ਕੁਲ ਦਾਖਲਾ ਅਨੁਪਾਤ' 26.87 ਫੀਸਦੀ ਹੈ। ਉਥੇ ਹੀ ਚੀਨ 43.49 ਫੀਸਦੀ ਦੇ ਨਾਲ ਭਾਰਤ ਤੋਂ ਕਾਫੀ ਅੱਗੇ ਹੈ, ਜੋ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਲਈ ਚੁਣੌਤੀ ਬਣ ਸਕਦਾ ਹੈ।
ਯੂਨੀਵਰਸਿਟੀ ਅਤੇ ਕਾਲਜ ਵਧੇ
ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਵਲੋਂ ਜਾਰੀ ਰਿਪੋਰਟ 'ਚ ਉਚ ਸਿੱਖਿਆ 'ਚ ਭਾਰਤ ਦੀ ਸਥਿਤੀ ਬਾਰੇ ਵੀ ਕਾਫੀ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ 'ਚ ਭਾਰਤ 'ਚ 197 ਯੂਨੀਵਰਸਿਟੀਆਂ ਅਤੇ 4501 ਕਾਲਜ ਵਧੇ ਹਨ। ਉਥੇ ਹੀ ਦੂਜੇ ਪਾਸੇ ਉਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ।
ਉਚ ਸਿੱਖਿਆ ਮਾਮਲੇ 'ਚ ਬਿਹਾਰ ਅਜੇ ਵੀ ਬਾਕੀ ਸੂਬਿਆਂ ਮੁਤਾਬਕ ਕਾਫੀ ਪਿੱਛੇ ਹੈ। ਬਿਹਾਰ 'ਚੋਂ ' ਕੁੱਲ ਦਾਖਲਾ ਅਨੁਪਾਤ' 14.4 ਫੀਸਦੀ ਅਤੇ ਤਾਮਿਲਨਾਡੂ 'ਚ 46.9 ਫੀਸਦੀ ਹੈ ਅਤੇ ਬਿਹਾਰ 'ਚ ਸਿਰਫ 7 ਕਾਲਜ ਹਨ, ਦੂਜੇ ਪਾਸੇ ਤੇਲਗਾਨਾ 'ਚ ਸਭ ਤੋਂ ਜ਼ਿਆਦਾ 59 ਕਾਲਜ ਹਨ।
ਨਵੇਂ ਸਾਲ 'ਚ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਭਾਸ਼ਣ
NEXT STORY