ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਅੰਬੇਡਕਰ ਇੰਟਰਨੈਸ਼ਨਲ ਸੈਂਟਰ 'ਚ ਦੇਸ਼ ਦੇ 115 ਪਿਛੜੇ ਜ਼ਿਲ੍ਹਿਆਂ ਦੇ ਆਈ. ਏ. ਐਸ. ਅਧਿਕਾਰੀਆਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਨੁਭਵ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਸਾਡੇ ਦੇਸ਼ 'ਚ ਜੇਕਰ ਇਕ ਵਾਰ ਠਾਣ ਲਵੋਂ ਤਾਂ ਕੁਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਬਾਬਾ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਤਕ ਕਿਉਂ ਨਾ ਅਸੀਂ ਇਕ ਕਾਰਜਸੀਮਾ ਤੈਅ ਕਰੀਏ। ਤਿੰਨ ਮਹੀਨੇ ਤਕ 115 ਜਿਲਿਆਂ ਦੀ ਮਾਨਿਟਰਿੰਗ ਤੋਂ ਬਾਅਦ ਜੋ ਜਿਲਾ ਆਪਣੀ ਕੋਸ਼ਿਸ਼ 'ਚ ਅਵੱਲ ਰਹੇਗਾ, ਮੈਂ ਚਾਹੁੰਦਾ ਹਾਂ ਕਿ ਅਪ੍ਰੈਲ ਮਹੀਨੇ 'ਚ ਉਸ ਟੀਮ ਦੇ ਨਾਲ ਕੁੱਝ ਘੰਟੇ ਉਥੇ ਬਿਤਾਵਾ ਅਤੇ ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਾਂਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਾਂ ਦਾ ਰਾਸ਼ਟਰੀਕਰਨ ਤਾਂ ਹੋਇਆ ਪਰ ਗਰੀਬਾਂ ਤਕ ਨਹੀਂ ਪਹੁੰਚ ਸਕੇ। ਅਸੀਂ ਜਨਧਨ ਯੋਜਨਾ ਦੇ ਜ਼ਰੀਏ ਉਸ ਨੂੰ ਬਦਲਿਆ। ਉਨ੍ਹਾਂ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਜੇਕਰ ਜਨਤਾ ਫੈਸਲਾ ਕਰ ਲਵੇ ਤਾਂ ਸਕਾਰਾਤਮਕ ਬਦਲਾਅ ਲਿਆਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਿਸਟਮ, ਅਧਿਕਾਰੀਆਂ ਨੇ ਇਹ ਦਿਖਾਇਆ ਕਿ ਪਿੰਡਾਂ 'ਚ ਬਿਜਲੀ ਪਹੁੰਚਾਈ ਜਾ ਸਕਦੀ ਹੈ, ਪਖਾਨੇ ਬਣਾਏ ਜਾ ਸਕਦੇ ਹਨ ਉਹ ਵੀ ਇਤਿਹਾਸਕ ਸਪੀਡ ਨਾਲ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਚੁਣੌਤੀਆਂ ਦੀ ਆਪਣੀ ਤਾਕਤ ਹੁੰਦੀ ਹੈ, ਜਿਨ੍ਹਾਂ ਦੇ ਜੀਵਨ 'ਚ ਚੁਣੌਤੀਆਂ ਨਹੀਂ ਹੁੰਦੀਆਂ ਹਨ ਉਹ ਲੋਕ ਕਿਸਮਤ ਵਾਲੇ ਨਹੀਂ ਹੁੰਦੇ ਹਨ। ਸਵੱਛ ਭਾਰਤ ਅਭਿਆਨ 'ਚ ਹਰਕੋਈ ਕੁੱਝ ਨਾ ਕੁਝ ਯੋਗਦਾਨ ਕਰ ਰਿਹਾ ਹੈ। ਛੋਟੇ ਬੱਚਿਆਂ ਦੀ ਭੂਮਿਕਾ ਅਹਿਮ ਹੈ। ਉਹ ਸਵੱਛਤਾ ਦੇ ਦੂਤ ਬਣ ਗਏ ਹਨ। ਇਹ ਇਕ ਵੱਡੀ ਤਾਕਤ ਹੈ ਜੋ ਬਦਲਾਵ ਲਿਆ ਰਹੀ ਹੈ।
ਸੜਕ ਹਾਦਸੇ 'ਚ ਡਰਾਈਵਰ ਸਮੇਤ 5 ਬੱਚਿਆਂ ਦੀ ਮੌਤ
NEXT STORY