ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਪੂਰੇ ਦੇਸ਼ ’ਚ ਖੇਤੀਬਾੜੀ ਖੇਤਰ ’ਚ ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹ ਦੇਣ ਲਈ ਸਾਲ 2019 ’ਚ ਸ਼ੁਰੂ ਕੀਤੀ ਗਈ ‘ਪੀ. ਐੱਮ.-ਕੁਸੁਮ’ ਯੋਜਨਾ ਦੇ ਲਾਗੂਕਰਨ ਨੂੰ ਲੈ ਕੇ ਐਤਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਯੋਜਨਾਵਾਂ ਨੂੰ ਲਾਗੂ ਕਰਨ ’ਚ ਇਸ ਤਰ੍ਹਾਂ ਦੀ ਲਾਪਰਵਾਹੀ ਨੂੰ ਜਾਰੀ ਨਹੀਂ ਰੱਖ ਸਕਦੀ।
ਕਾਂਗਰਸ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਨੇ ਪੂਰੇ ਦੇਸ਼ ’ਚ ਖੇਤੀਬਾੜੀ ਖੇਤਰ ’ਚ ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹ ਦੇਣ ਲਈ 2019 ’ਚ ਬੜੇ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀ ਗਈ ‘ਪੀ. ਐੱਮ.-ਕੁਸੁਮ’ ਯੋਜਨਾ ਬਾਰੇ ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਰੱਖੇ ਹਨ।
ਰਮੇਸ਼ ਨੇ ਸੋਸ਼ਲ ਮੀਡਿਆ ਮੰਚ ‘ਐਕਸ’ ’ਤੇ ਲਿਖਿਆ, ‘‘ਇਹ 2026 ’ਚ ਟੀਚੇ ਨੂੰ ਪੂਰਾ ਕੀਤੇ ਜਾਣ ਤੋਂ ਦੋ ਸਾਲ ਪਹਿਲਾਂ ਭਾਵ 2024 ਦੀ ਅਪਡੇਟ ਜਾਣਕਾਰੀ ਹੈ : ਵਾਅਦਾ- ਵਾਹੀਯੋਗ ਜ਼ਮੀਨ ’ਤੇ 10,000 ਮੈਗਾਵਾਟ ਦੇ ਵਿਕੇਂਦਰੀਕ੍ਰਿਤ ਸੂਰਜੀ ਊਰਜਾ ਪਲਾਂਟ ਲਾਏ ਜਾਣਗੇ। ਹਕੀਕਤ- 256 ਮੈਗਾਵਾਟ ਦੇ ਪਲਾਂਟ ਹੀ ਲਾਏ ਗਏ ਹਨ (ਜੋ ਟੀਚੇ ਦਾ 2.56 ਫ਼ੀਸਦੀ ਹੈ)।
ਝਾਰਖੰਡ ਦੇ ਸਾਬਕਾ ਮੰਤਰੀ ਸਰਯੂ ਰਾਏ ਜਦ (ਯੂ.) ’ਚ ਸ਼ਾਮਲ
NEXT STORY