ਚੇਨਈ— ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕੇਂਦਰ ਸਰਕਾਰ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਐੱਨ.ਡੀ.ਏ. ਸਰਕਾਰ ਦਾ ਨੈਸ਼ਨਲ ਹਾਈਵੇਅ ਪ੍ਰੋਗਰਾਮ ਸਫ਼ਲ ਰਿਹਾ ਹੈ। ਚਿਦਾਂਬਰਮ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਨਵੀਂ ਵਿਵਸਥਾ ਆਈ ਹੈ, ਉਸ ਹਿਸਾਬ ਨਾਲ ਉਹ ਹਰ ਦਿਨ ਸਾਡੇ ਤੋਂ ਵਧ ਕਿਲੋਮੀਟਰ ਸੜਕਾਂ ਬਣਾ ਰਹੇ ਹਨ। ਮੈਨੂੰ ਆਸ ਹੈ ਕਿ ਆਉਣ ਵਾਲੀ ਸਰਕਾਰ ਇਸ ਤੋਂ ਵੀ ਜ਼ਿਆਦਾ ਸੜਕਾਂ ਬਣਾਏਗੀ। ਚਿਦਾਂਬਰਮ ਨੇ ਪੀ.ਐੱਮ. ਨਰਿੰਦਰ ਮੋਦੀ 'ਤੇ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਨੇ ਕਿਹਾ ਕਿ ਅਯੋਗ ਸਰਕਾਰ ਵੀ ਕੁਝ ਅਜਿਹੇ ਕੰਮ ਕਰ ਦਿੰਦੀ ਹੈ ਜੋ ਦੇਸ਼ ਲਈ ਬਹੁਤ ਚੰਗੀ ਹੁੰਦੀ ਹੈ। ਉਸ ਨੂੰ ਅਸੀਂ (ਕਾਂਗਰਸ) ਕਿਵੇਂ ਨਕਾਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਕੁਝ ਨਾ ਕੁਝ ਚੰਗਾ ਕੰਮ ਜ਼ਰੂਰ ਕਰਦੀਆਂ ਹਨ।
ਚਿਦਾਂਬਰਮ ਨੇ ਗੰਗਾ ਦੀ ਸਫ਼ਾਈ 'ਤੇ ਵੀ ਕੇਂਦਰ ਸਰਕਾਰ ਦੀ ਤਾਰੀਫ ਕੀਤੀ। ਚੇਨਈ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਚਿਦਾਂਬਰ ਨੇ ਕਿਹਾ ਕਿ ਗੰਗਾ ਦੀ ਸਫ਼ਾਈ ਨੂੰ ਲੈ ਕੇ ਬੇਸ਼ੱਕ ਅਜੇ ਨਤੀਜੇ ਨਹੀਂ ਆਏ ਹਨ ਪਰ ਸਰਕਾਰ ਗੰਭੀਰਤਾ ਨਾਲ ਇਸ ਖੇਤਰ 'ਚ ਕੰਮ ਕਰ ਰਹੀ ਹੈ ਜੋ ਕਿ ਚੰਗੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਯੂ.ਪੀ.ਏ. ਦੇ ਕਾਰਜਕਾਲ ਦੀਆਂ ਯੋਜਨਾਵਾਂ ਨੂੰ ਅੱਗੇ ਵਧਾ ਰਹੀ ਹੈ।
ਕਸ਼ਮੀਰ ਰਾਸ਼ਟਰੀ ਰਾਜਮਾਰਗ ਫਿਰ ਬੰਦ, 3500 ਤੋਂ ਜ਼ਿਆਦਾ ਵਾਹਨ ਫਸੇ
NEXT STORY