ਅਹਿਮਦਾਬਾਦ, (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਬਹੁਤ ਘੱਟ ਸਮੇਂ ’ਚ ਦੇਸ਼ ਤੋਂ ਨਕਸਲੀਆਂ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਕਰ ਦੇਵੇਗੀ। ਛੱਤੀਸਗੜ੍ਹ ’ਚ ਸੁਰੱਖਿਆ ਦਸਤਿਆਂ ਵਲੋਂ 29 ਮਾਓਵਾਦੀਆਂ ਨੂੰ ਮਾਰ ਦੇਣ ਦੇ ਇਕ ਦਿਨ ਬਾਅਦ ਉਨ੍ਹਾਂ ਨੇ ਇਕ ਬਿਆਨ ’ਚ ਕਿਹਾ ਕਿ ਕੇਂਦਰ ਸਰਕਾਰ ਅੱਤਵਾਦ ਅਤੇ ਨਕਸਲੀਆਂ ਵਿਰੁੱਧ ਲਗਾਤਾਰ ਮੁਹਿੰਮ ਚਲਾ ਰਹੀ ਹੈ।
ਸ਼ਾਹ ਨੇ ਕਿਹਾ,‘ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਆਉਣ ਵਾਲੇ ਸਮੇਂ ’ਚ ਵੀ ਨਕਸਲੀਆਂ ਵਿਰੁੱਧ ਮੁਹਿੰਮ ਜਾਰੀ ਰੱਖਾਂਗੇ ਅਤੇ ਮੋਦੀ ਦੀ ਅਗਵਾਈ ’ਚ ਅਸੀਂ ਬਹੁਤ ਘੱਟ ਸਮੇਂ ’ਚ ਆਪਣੇ ਦੇਸ਼ ਤੋਂ ਨਕਸਲਵਾਦ ਦਾ ਸਫਾਇਆ ਕਰ ਦੇਵਾਂਗੇ।’ ਗ੍ਰਹਿ ਮੰਤਰੀ ਨੇ ਕਿਹਾ ਕਿ 3 ਮਹੀਨੇ ਪਹਿਲਾਂ ਛੱਤੀਸਗੜ੍ਹ ’ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ 80 ਤੋਂ ਵੱਧ ਨਕਸਲੀਆਂ ਨੂੰ ਮਾਰਿਆ ਜਾ ਚੁੱਕਾ ਹੈ, 125 ਤੋਂ ਵੱਧ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 150 ਤੋਂ ਵੱਧ ਨੇ ਆਤਮਸਮਰਪਣ ਕੀਤਾ ਹੈ।
ਕੰਨਿਆ ਭਰੂਣ ਹੱਤਿਆ ਬਾਰੇ ਅਜੀਤ ਪਵਾਰ ਨੇ ਕਿਹਾ, ਹੋ ਸਕਦੇ ਹਨ ‘ਦ੍ਰੌਪਦੀ-ਵਰਗੇ’ ਹਾਲਾਤ
NEXT STORY