ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਮਯੰਤੀ ਬੇਨ ਮੋਦੀ ਨਾਲ ਵਾਪਰੇ ਸਨੈਚਿੰਗ ਮਾਮਲੇ 'ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਇਸ ਮਾਮਲੇ 'ਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਪੁਲਸ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਦਾ ਨਾਂ ਨੋਨੂ ਹੈ ਅਤੇ ਇਸ ਤੋਂ ਇਲਾਵਾ ਪਰਸ 'ਚ ਮੌਜੂਦ ਸਾਰਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪੀ. ਐੱਮ. ਮੋਦੀ ਦੇ ਭਰਾ ਦੀ ਬੇਟੀ ਦਮਯੰਤੀ ਬੇਨ ਮੋਦੀ ਸ਼ਨੀਵਾਰ ਸਵੇਰੇ ਅਮ੍ਰਿਤਸਰ ਤੋਂ ਦਿੱਲੀ ਆਈ। ਉਨ੍ਹਾਂ ਦਾ ਕਮਰਾ ਸਿਵਲ ਲਾਈਨ ਇਲਾਕੇ ਦੇ ਗੁਜਰਾਤੀ ਸਮਾਜ ਭਵਨ 'ਚ ਬੁੱਕ ਸੀ। ਲਿਹਾਜਾ ਪੁਰਾਣੀ ਦਿੱਲੀ ਤੋਂ ਆਟੋ 'ਤੇ ਆਪਣੇ ਪਰਿਵਾਰ ਨਾਲ ਗੁਜਰਾਤੀ ਸਮਾਜ ਭਵਨ ਪਹੁੰਚ ਕੇ ਗੇਟ 'ਤੇ ਉਤਰ ਰਹੀ ਸੀ ਕਿ ਸਕੂਟੀ ਸਵਾਰ 2 ਬਦਮਾਸ਼ਾਂ ਉਸ ਦਾ ਪਰਸ਼ ਖੋਹ ਕੇ ਫਰਾਰ ਹੋ ਗਏ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਰਸ 'ਚ ਲਗਭਗ 56,000 ਰੁਪਏ, 2 ਮੋਬਾਇਲ ਅਤੇ ਹੋਰ ਅਹਿਮ ਦਸਤਾਵੇਜ ਸ਼ਾਮਲ ਸੀ।
ਸ਼ਰਾਬ ਪੀਣ ਤੋਂ ਇਨਕਾਰ ਕਰਨ 'ਤੇ ਪਤੀ ਨੇ ਦਿੱਤਾ ਤਿੰਨ ਤਲਾਕ
NEXT STORY