ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 73ਵੇਂ ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਆਯੋਜਿਤ ਮੁੱਖ ਸਮਾਰੋਹ ਦੇ ਸਮਾਪਨ ਤੋਂ ਬਾਅਦ ਦਰਸ਼ਕਾਂ ਦਰਮਿਆਨ ਪਹੁੰਚੇ ਅਤੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਮੋਦੀ ਨੇ ਰਾਜਪਥ 'ਤੇ ਦੇਰ ਤੱਕ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ ਅਤੇ ਫਿਰ ਉਹ ਹਰ ਸਾਲ ਦੀ ਤਰ੍ਹਾਂ ਦਰਸ਼ਕਾਂ ਦਾ ਸ਼ੁਭਕਾਮਨਾਵਾਂ ਸਵੀਕਾਰ ਕਰਨ ਲਈ ਉਨ੍ਹਾਂ ਕੋਲ ਪਹੁੰਚ ਗਏ। ਉਨ੍ਹਾਂ ਨੇ ਹੱਥ ਹਿਲਾ ਕੇ ਰਾਜਪਥ ਦੇ ਦੋਹਾਂ ਪਾਸੇ ਬੈਠੇ ਦਰਸ਼ਕਾਂ ਦਾ ਸ਼ੁਭਕਾਮਨਾਵਾਂ ਸਵੀਕਾਰ ਕੀਤਾ।
ਗਣਤੰਤਰ ਦਿਵਸ ਮੌਕੇ ਮੋਦੀ ਦੇ ਪਹਿਰਾਵੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੱਸਣਯੋਗ ਹੈ ਕਿ ਮੋਦੀ ਜਦੋਂ ਵੀ ਉਤਰਾਖੰਡ ਦੇ ਕੇਦਾਰਨਾਥ 'ਚ ਬਾਬਾ ਭੋਲੇ ਭੰਡਾਰੀ ਦਾ ਦਰਸ਼ਨ ਕਰਨ ਜਾਂਦੇ ਹਨ ਤਾਂ ਉਨ੍ਹਾਂ ਨੂੰ ਬ੍ਰਹਮਾਕਮਲ ਜ਼ਰੂਰ ਭੇਟ ਕਰਦੇ ਹਨ। ਸਮਾਰੋਹ 'ਚ ਪੁੱਜੇ ਦਰਸ਼ਕ ਵੀ ਮੋਦੀ ਨੂੰ ਆਪਣੇ ਵਿਚ ਦੇਖ ਕੇ ਕਾਫ਼ੀ ਖ਼ੁਸ਼ ਨਜ਼ਰ ਆਏ। ਦਰਸ਼ਕਾਂ ਨੇ ਵੀ ਹੱਥ ਹਿਲਾ ਕੇ ਪੀ.ਐੱਮ. ਮੋਦੀ ਦਾ ਸੁਆਗਤ ਕੀਤਾ। ਇਸ ਦੌਰਾਨ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਵੀ ਲਗਾਏ।
ਰਾਜਪਥ ’ਤੇ ਦਿਸੀ ਨਾਰੀ ਸ਼ਕਤੀ ਦੀ ਝਲਕ, ਰਾਫੇਲ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਸ਼ਿਵਾਂਗੀ ਨੇ ਦਿੱਤੀ ਸਲਾਮੀ
NEXT STORY