ਨਵੀਂ ਦਿੱਲੀ– ਅੱਜ 26 ਜਨਵਰੀ ਮੌਕੇ ਦੇਸ਼ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। 1950 ’ਚ ਇਸ ਦਿਨ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਗਣਤੰਤਰ ਦਿਵਸ ਮੌਕੇ ਰਾਜਪਥ ’ਤੇ ਜਾਰੀ ਪਰੇਡ ’ਚ ਭਾਰਤ ਦੀ ਬਹਾਦਰੀ ਅਤੇ ਸੱਭਿਆਚਾਰ ਦੀਆਂ ਅਦਭੁਤ ਝਾਂਕੀਆਂ ਵੇਖਣ ਨੂੰ ਮਿਲੀਆਂ।
ਉਥੇ ਹੀ ਇਸ ਦਰਮਿਆਨ ਭਾਰਤ ਦੀਆਂ ਤਿੰਨੋਂ ਫੌਜਾਂ ਅਤੇ ਸੁਰੱਖਿਆ ਫੋਰਸਾਂ ਦੀਆਂ ਟੁਕੜੀਆਂ ਅਤੇ ਆਧੁਨਿਕ ਹਥਿਆਰਾਂ ਦੇ ਪ੍ਰਦਰਸ਼ਨ ਨੇ ਦੇਸ਼ ਦਾ ਗੌਰਵ ਵਧਾਇਆ। ਇੰਨਾ ਹੀ ਨਹੀਂ ਇਸ ਦੌਰਾਨ ‘ਨਾਰੀ ਸ਼ਕਤੀ’ ਦੀ ਵੀ ਝਲਕ ਵੇਖਣ ਨੂੰ ਮਿਲੀ। ਏਅਰ ਫੋਰਸ ਦੀ ਝਾਂਕੀ ’ਤੇ ਰਾਫੇਲ ਜੈੱਟ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਨਜ਼ਰ ਆਈ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸਲਾਮੀ ਵੀ ਦਿੱਤੀ।
ਉਥੇ ਹੀ ਇਸਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਰਾਜਪਥ ਪਹੁੰਚੇ ਸਨ ਜਿਸਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਰਾਸ਼ਟਰਪਤੀ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਰਾਜਪਥ ਪਹੁੰਚੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਪਹਿਰਾਵੇ 'ਚ ਨਜ਼ਰ ਆਏ। ਉਨ੍ਹਾਂ ਨੇ ਬ੍ਰਹਮਕਮਲ ਵਾਲੀ ਉੱਤਰਾਖੰਡੀ ਟੋਪੀ ਪਹਿਨੀ ਹੋਈ ਸੀ।
ਗਣਤੰਤਰ ਦਿਵਸ : ਉਤਰਾਖੰਡ ਦੀ ਟੋਪੀ ਅਤੇ ਮਣੀਪੁਰ ਦੇ ਗਮਛੇ 'ਚ ਨਜ਼ਰ ਆਏ PM ਮੋਦੀ
NEXT STORY