ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਚ ਔਰਤਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ 'ਚ ਚੰਗਿਆਈ ਕਿਉਂ ਦਿੱਸਦੀ ਹੈ, ਇਸ ਬਾਰੇ ਉਨ੍ਹਾਂ ਨੂੰ ਸਫ਼ਾਈ ਦੇਣੀ ਚਾਹੀਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਬਿਲਿਕਸ ਬਾਨੋ ਮਾਮਲੇ 'ਚ ਜਿਹੜੇ 2 ਅਪਰਾਧੀਆਂ ਨੂੰ ਰਿਹਾਅ ਕੀਤਾ ਗਿਆ ਹੈ ਪੈਰੋਲ ਦੌਰਾਨ ਉਨ੍ਹਾਂ ਨੇ ਯੌਨ ਹਿੰਸਾ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਸੰਬੰਧ 'ਚ ਉਨ੍ਹਾਂ ਖ਼ਿਲਾਫ਼ ਮੁਕੱਦਮੇ ਵੀ ਦਰਜ ਹੋਏ ਹਨ।
ਉਨ੍ਹਾਂ ਨੇ ਟਵੀਟ ਕੀਤਾ,''ਬਿਲਿਕਸ ਬਾਨੋ ਮਾਮਲੇ 'ਚ ਭਾਜਪਾ ਸਰਕਾਰ ਵਲੋਂ ਰਿਹਾਅ ਕੀਤੇ 2 ਅਪਰਾਧੀਆਂ 'ਤੇ 1000 ਦਿਨ ਦੀ ਪੈਰੋਲ ਦੌਰਾਨ ਵੀ ਯੌਨ ਹਿੰਸਾ ਕਰਨ ਦੇ ਮਾਮਲੇ ਦਰਜ ਹੋਏ ਸਨ। ਪ੍ਰਧਾਨ ਮੰਤਰੀ ਜੀ ਔਰਤਾਂ ਖ਼ਿਲਾਫ਼ ਕਈ ਵਾਰ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ 'ਚ ਤੁਹਾਨੂੰ 'ਚੰਗਾ ਆਚਰਨ' ਕਿਵੇਂ ਦਿੱਸਿਆ। ਕੀ ਤੁਸੀਂ ਦੇਸ਼ ਨੂੰ ਦੱਸੋਗੇ?''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਹਾਈ ਕੋਰਟ ਨੇ ਪਟਾਕਿਆਂ 'ਤੇ ਪੂਰਨ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ
NEXT STORY