ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਮਿਲਨਾਡੂ ਦੌਰਾ ਖਤਮ ਕਰ ਕੇਰਲ ਦੇ ਥ੍ਰਿਸੁਰ ਪਹੁੰਚ ਗਏ ਹਨ। ਇਥੇ ਉਨ੍ਹਾਂ ਨੇ ਯੂਵਾ ਮੌਰਚਾ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਅਤੇ ਕਮਿਊਨਿਸਟ ਪਾਰਟੀ 'ਤੇ ਠੋਕ ਕੇ ਨਿਸ਼ਾਨਾ ਵਿੰਨ੍ਹਿਆ। ਪੀ. ਐੱਮ. ਮੋਦੀ ਨੇ ਆਖਿਆ ਕਿ ਇਹ ਬਦ-ਕਿਸਮਤੀ ਹੈ ਕਿ ਕੇਰਲ ਦੀ ਸੱਭਿਆਚਾਰਕ ਪਰੰਪਰਾ 'ਤੇ ਹਮਲਾ ਹੋਇਆ ਹੈ ਇਹ ਉਸ ਪਾਰਟੀ ਵੱਲੋਂ ਕੀਤਾ ਗਿਆ ਹੈ ਜੋ ਸੱਤਾ 'ਚ ਹੈ।
ਮੋਦੀ ਨੇ ਆਖਿਆ ਕਿ ਭਾਰਤ ਦੇ ਲੋਕਾਂ ਨੇ ਦੇਖਿਆ ਹੈ ਕਿ ਕਿਵੇਂ ਕੱਟੜਪੰਥੀ ਸਰਕਾਰ ਕੇਰਲ ਦੀ ਸੰਸਕ੍ਰਿਤੀ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦਾ ਲੋਕਤੰਤਰ ਦੇ ਬਾਰੇ 'ਚ ਗੱਲ ਕਰਨਾ ਸਭ ਤੋਂ ਵੱਡਾ ਮਜ਼ਾਕ ਹੈ। ਉਨ੍ਹਾਂ ਨੂੰ ਮਹਿਲਾ ਸਸ਼ਕਤੀਕਰਣ ਦੀ ਚਿੰਤਾ ਨਹੀਂ ਹੈ ਅਤੇ ਜੇਕਰ ਹੁੰਦੀ ਤਾਂ ਉਹ ਤਿੰਨ ਤਲਾਕ ਬਿੱਲ 'ਤੇ ਸਾਡਾ ਵਿਰੋਧ ਨਾ ਕਰਦੇ।
ਪੀ. ਐੱਮ. ਨੇ ਕਮਿਊਨਿਸਟ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਭਾਰਤ 'ਚ ਕਈ ਔਰਤਾਂ ਮੁੱਖ ਮੰਤਰੀ ਰਹੀਆਂ ਹਨ, ਪਰ ਕੀ ਉਨ੍ਹਾਂ 'ਚੋਂ ਇਕ ਵੀ ਕਮਿਊਨਿਸਟ ਨੇਤਾ ਹੈ? ਉਨ੍ਹਾਂ ਕਿਹਾ ਕਿ ਅੱਜ 80 ਹਜ਼ਾਰ ਪਿੰਡ ਵਾਲਿਆਂ ਕੋਲ ਬਿਜਲੀ ਹੈ। ਮੋਬਾਇਲ ਬਣਾਉਣ ਵਾਲੀ ਯੂਨਿਟ ਵੱਧ ਕੇ 120 ਤੱਕ ਪਹੁੰਚ ਚੁੱਕੀ ਹੈ। 2022 ਤੱਕ ਸਾਡਾ ਉਦੇਸ਼ ਕੱਚੇ ਤੇਲ ਦੇ ਆਯਾਤ ਨੂੰ ਘੱਟ ਕਰਨਾ ਹੈ। ਮੋਦੀ ਨੇ ਆਖਿਆ ਕਿ ਸਬਰੀਮਾਲਾ ਮੁੱਦੇ ਨੇ ਪੂਰੇ ਦੇਸ਼ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ। ਕੇਰਲ ਸਰਕਾਰ ਨੇ ਰਾਜ ਦੀ ਸੰਸਕ੍ਰਿਤੀ ਨੂੰ ਅਪਮਾਨਿਤ ਕੀਤਾ ਹੈ।
ਨਰਿੰਦਰ ਮੋਦੀ ਨੂੰ ਮਿਲੇ 'ਬੇਸ਼ਕੀਮਤੀ' ਤੋਹਫਿਆਂ ਦੀ ਨੀਲਾਮੀ ਸ਼ੁਰੂ
NEXT STORY