ਚੇਨਈ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ, 2022 ਨੂੰ ਤਾਮਿਲਨਾਡੂ ਦੇ ਮਦੁਰੈ 'ਚ ਪੋਂਗਲ ਉਤਸਵ 'ਚ ਸ਼ਾਮਲ ਹੋਣਗੇ। ਰਾਜ ਦੇ ਫ਼ਸਲ ਕਟਾਈ ਦੇ ਇਸ ਉਤਸਵ ਨੂੰ ਰਵਾਇਤੀ ਢੰਗ ਨਾਲ ਅਤੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤਾਮਿਲਨਾਡੂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇ. ਅੰਨਾਮਲਾਈ ਨੇ ਇੱਥੇ ਇਕ ਬਿਆਨ 'ਚ ਕਿਹਾ,''ਮੋਦੀ ਪੋਂਗਲ ਨਾਮੀ ਤਿਉਹਾਰ ਦਾ ਆਯੋਜਨ ਤਾਮਿਲਨਾਡੂ ਇਕਾਈ ਵਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਤਿਉਹਾਰ ਦੇ ਸਫ਼ਲ ਸੰਚਾਲਨ ਲਈ ਰਾਜ ਸਕੱਤਰ ਕਾਰੂ ਨਾਗਰਾਜਨ ਦੀ ਪ੍ਰਧਾਨਗੀ 'ਚ 12 ਮੈਂਬਰੀ ਆਯੋਜਨ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ 'ਸਮਝੌਤੇ' ਵਾਲੇ ਬਿਆਨ 'ਤੇ ਭੜਕੇ ਮਨਜਿੰਦਰ ਸਿਰਸਾ, ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਸ਼੍ਰੀ ਅੰਨਮਲਾਈ ਨੇ ਕਿਹਾ ਕਿ ਪਾਰਟੀ ਵਲੋਂ 6 ਮੈਂਬਰੀ ਸੁਆਗਤ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਆਪਣੀ ਇਸ ਯਾਤਰਾ ਦੌਰਾਨ ਵਿਰੂਧੁਨਗਰ ਜਾਣ ਦੀ ਵੀ ਉਮੀਦ ਸੀ, ਜਿੱਥੇ ਉਹ ਮੁੱਖ ਮੰਤਰੀ ਐੱਮ.ਕੇ. ਸਟਾਲਿਨ, ਸਿਹਤ ਮੰਤਰੀ ਐੱਮ.ਏ. ਸੁਬਰਮਣੀਅਮ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ 'ਚ ਪ੍ਰਦੇਸ਼ ਦੇ ਨਵੇਂ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। ਇਸ ਸਾਲ ਮਈ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ 10 ਸਾਲ ਦੇ ਅੰਤਰਾਲ ਤੋਂ ਬਾਅਦ ਦਰਮੁਕ ਦੇ ਸੱਤਾ 'ਚ ਵਾਪਸ ਆਉਣ ਤੋਂ ਬਾਅਦ ਸੂਬੇ 'ਚ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਯਾਤਰਾ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਨਜਿੰਦਰ ਸਿਰਸਾ ਨੇ ਵਾਪਸ ਲਿਆ ਆਪਣਾ ਅਸਤੀਫ਼ਾ, ਬਣੇ ਰਹਿਣਗੇ ਦਿੱਲੀ ਕਮੇਟੀ ਦੇ ਪ੍ਰਧਾਨ
NEXT STORY