ਕੋਲਕਾਤਾ- ਚੋਣ ਕਮਿਸ਼ਨ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਨੋਟਿਸ ਭੇਜਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ਮੀ ਅਤੇ ਉਨ੍ਹਾਂ ਦੇ ਭਰਾ ਮੁਹੰਮਦ ਕੈਫ਼ ਦੇ ਐੱਸ ਆਈ.ਆਰ. ਫਾਰਮ ’ਚ ਗੜਬੜੀਆਂ ਮਿਲੀਆਂ ਹਨ, ਇਸ ਲਈ ਦੋਵਾਂ ਨੂੰ ਬੁਲਾਇਆ ਗਿਆ ਹੈ। ਹਾਲਾਂਕਿ ਸ਼ਮੀ ਜਾਂ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਇਸ ’ਤੇ ਕੋਈ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ 'ਤੇ ਪਵੇਗਾ ਸਭ ਤੋਂ ਵੱਧ ਅਸਰ
ਸਾਊਥ ਕੋਲਕਾਤਾ ਦੇ ਵਾਰਡ ਨੰਬਰ 93 ਤੋਂ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ’ਚ ਉਨ੍ਹਾਂ ਨੂੰ ਅਸਿਸਟੈਂਟ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸ਼ਮੀ ਤੇ ਉਨ੍ਹਾਂ ਦਾ ਭਰਾ ਕੈਫ ਕੋਲਕਾਤਾ ਮਿਊਂਸੀਪਲ ਕਾਰਪੋਰੇਸ਼ਨ ਵਾਰਡ ਨੰਬਰ 93 ’ਚ ਵੋਟਰ ਵਜੋਂ ਰਜਿਸਟਰਡ ਹਨ, ਜੋ ਰਾਸਬਿਹਾਰੀ ਵਿਧਾਨ ਸਭਾ ਸੀਟ ਦੇ ਅੰਦਰ ਆਉਂਦਾ ਹੈ। ਹਾਲਾਂਕਿ, ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਅਮਰੋਹਾ ’ਚ ਹੋਇਆ ਸੀ ਪਰ ਉਹ ਕਈ ਸਾਲਾਂ ਤੋਂ ਕੋਲਕਾਤਾ ਦੇ ਸਥਾਈ ਨਿਵਾਸੀ ਹਨ। ਪੱਛਮੀ ਬੰਗਾਲ ’ਚ ਵਿਸ਼ੇਸ਼ ਡੂੰਘਾਈ ਨਾਲ ਸਮੀਖੀਆ (ਐੱਸ.ਆਈ.ਆਰ.) ਤੋਂ ਬਾਅਦ 16 ਦਸੰਬਰ ਨੂੰ ਪੱਛਮੀ ਬੰਗਾਲ ਦੀ ਡ੍ਰਾਫਟ ਵੋਟਰ ਲਿਸਟ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿਚ 58.21 ਲੱਖ ਲੋਕਾਂ ਦੇ ਨਾਂ ਕੱਟੇ ਗਏ ਸਨ। ਇਸ ਤੋਂ ਬਾਅਦ ਦਾਅਵਾ, ਇਤਰਾਜ਼ ਅਤੇ ਸੁਣਵਾਈ ਦੀ ਪ੍ਰਕਿਰਿਆ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਮੈਟਰੋ ਦੇ ਸਟਾਫ ਕੁਆਰਟਰ 'ਚ ਭਿਆਨਕ ਅੱਗ, ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
NEXT STORY