ਨਵੀਂ ਦਿੱਲੀ- ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਮਗਰੋਂ ਦੇਸ਼ ਭਰ ਵਿਚ ਗੁੱਸੇ ਦੀ ਲਹਿਰ ਹੈ। ਲੋਕ ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਰਕਾਰ 'ਤੇ ਵੀ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
ਹੁਣ ਇਸ ਮਾਮਲੇ ਵਿਚ ਰਾਸ਼ਟਰੀ ਸਵੈ-ਸੋਇਮ ਸੰਘ (RSS) ਸਰਸੰਘਚਾਲਕ ਮੋਹਨ ਭਾਗਵਤ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਭਾਗਵਤ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਲੱਭ ਕੇ ਜਲਦੀ ਤੋਂ ਜਲਦੀ ਸਖ਼ਤ ਸਜ਼ਾ ਦਿੱਤੀ ਜਾਵੇ। ਦੱਸ ਦੇਈਏ ਕਿ ਮੋਹਨ ਭਾਗਵਤ ਦੋ ਦਿਨਾਂ ਯਾਤਰਾ 'ਤੇ ਕੋਲਕਾਤਾ ਵਿਚ ਹਨ। ਜਿੱਥੇ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਰ. ਜੀ. ਕਰ ਹਸਪਤਾਲ ਦੀ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ।
ਦੱਸਣਯੋਗ ਹੈ ਕਿ ਆਰ. ਜੀ. ਕਰ ਹਸਪਤਾਲ ਵਿਚ 8-9 ਅਗਸਤ ਦੀ ਰਾਤ ਨੂੰ ਇਕ ਮਹਿਲਾ ਡਾਕਟਰ ਨਾਲ ਹੈਵਾਨੀਅਤ ਦੀ ਖ਼ਬਰ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਇਕ ਦੋਸ਼ੀ ਸੰਜੇ ਸਿੰਘ ਰਾਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੇਸ਼ ਭਰ ਦੇ ਡਾਕਟਰਾਂ ਨੇ ਇਸ ਘਟਨਾ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਸੀ। ਮਾਮਲੇ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਮਮਤਾ ਬੈਨਰਜੀ ਨੇ ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਨਵਾਂ ਬਿੱਲ ਪਾਸ ਕੀਤਾ ਹੈ। ਆਰ. ਜੀ. ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਸੀ. ਬੀ. ਆਈ. ਦੀ ਹਿਰਾਸਤ ਵਿਚ ਹੈ। ਉਸ 'ਤੇ ਵਿੱਤੀ ਬੇਨਿਯਮੀਆਂ ਵਿਚ ਲੈਣ-ਦੇਣ ਦੇ ਵੀ ਮਾਮਲੇ ਚੱਲ ਰਹੇ ਹਨ। ਬੰਗਾਲ ਦੇ ਰਾਜਪਾਲ ਵੀ ਇਸ ਮੁੱਦੇ 'ਤੇ ਮਮਤਾ ਸਰਕਾਰ ਨੂੰ ਘੇਰ ਰਹੇ ਹਨ।
ਵਿਨੇਸ਼ ਫੋਗਾਟ ਨਾਲ ਜੁੜੀ ਵੱਡੀ ਖ਼ਬਰ, ਰੇਲਵੇ ਨੇ ਅਸਤੀਫ਼ਾ ਕੀਤਾ ਮਨਜ਼ੂਰ
NEXT STORY