ਨਵੀਂ ਦਿੱਲੀ, (ਇੰਟ.)- ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਨੂੰ ਮੁਸਲਿਮ ਭਾਈਚਾਰੇ ਤੱਕ ਪਹੁੰਚਾਉਣ ਅਤੇ ਦੇਸ਼ ਵਿਚ ਗੰਗਾ ਯਮੁਨਾ ਤਹਿਜੀਬ ਨੂੰ ਹੋਰ ਮਜ਼ਬੂਤੀ ਦੇਣ ਲਈ ਇਕ ਖਾਸ ਪਹਿਲ ਕੀਤੀ ਗਈ ਹੈ। ਚਾਰ ਵੇਦਾਂ ਵਿਚੋਂ ਇਕ ਸਾਮਵੇਦ ਦੇ ਤਸਵੀਰਾਂ ਸਮੇਤ ਹਿੰਦੀ ਅਤੇ ਉਰਦੂ ਐਡੀਸ਼ਨ ਦੇ ਅਨੁਵਾਦ ਦੀ ਅੱਜ ਘੁੰਡ-ਚੁਕਾਈ ਕੀਤੀ ਗਈ।
ਰਾਸ਼ਟਰੀ ਸਵੈਮ ਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਇਸ ਦੀ ਘੁੰਡ-ਚੁਕਾਈ ਦਿੱਲੀ ਦੇ ਲਾਲ ਕਿਲਾ ਕੰਪਲੈਕਸ ਵਿਚ ਕੀਤੀ। ਇਸ ਐਡੀਸ਼ਨ ਨੂੰ ਲਿਖਣ ਵਾਲੇ ਲੇਖਕ ਡਾ. ਇਕਬਾਲ ਦੁੱਰਾਨੀ ਨੇ ਕਿਹਾ ਹੈ ਕਿ ਸਾਮਵੇਦ ਗ੍ਰੰਥ ਮੰਤਰਾਂ ਦਾ ਸੰਗ੍ਰਹਿ ਹੈ। ਇਹ ਮੰਤਰ ਇਨਸਾਨ ਅਤੇ ਭਗਵਾਨ ਦਰਮਿਆਨ ਗੱਲਬਾਤ ਦਾ ਜ਼ਰੀਆ ਹਨ। ਸਾਮਵੇਦ ਦਾ ਉਰਦੂ ਐਡੀਸ਼ਨ ਤਿਆਰ ਕਰਨ ਵਾਲੇ ਪ੍ਰਸਿੱਧ ਫਿਲਮ ਲੇਖਕ ਅਤੇ ਨਿਰਦੇਸ਼ਕ ਡਾ. ਇਕਬਾਲ ਦੁੱਰਾਨੀ ਨੇ ਗੱਲਬਾਤ ਵਿਚ ਕਿਹਾ ਕਿ ਉਹ ਪਿਆਰ, ਇਸ਼ਕ ਤੇ ਮੁਹੱਬਤ ਦੀ ਗੱਲ ਕਰਨ ਆਏ ਹਨ।
ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੁਹੱਬਤ ’ਚ ਹਰ ਧਰਮ ਦੇ ਲੋਕ ਸ਼ਾਮਲ ਹੋਣ ਕਿਉਂਕਿ ਇਸ ਗ੍ਰੰਥ ਵਿਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨੂੰ ਮੁਸਲਮਾਨ ਪੜ੍ਹ ਕੇ ਸਮਝ ਨਹੀਂ ਸਕਦਾ।
ਦੇਸ਼ 'ਚ 126 ਦਿਨਾਂ ਬਾਅਦ ਕੋਰੋਨਾ ਦੇ 800 ਤੋਂ ਵੱਧ ਮਾਮਲੇ ਆਏ ਸਾਹਮਣੇ
NEXT STORY