ਨਵੀਂ ਦਿੱਲੀ - ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ਵਿਚ ਕਿਹਾ ਕਿ ਵਿੱਤੀ ਸਾਲ 2025-26 ਵਿਚ ਪੂਰੇ ਦੇਸ਼ ਵਿਚ 200 ਤੋਂ ਵੱਧ ਡੇਅ ਕੇਅਰ ਕੈਂਸਰ ਸੈਂਟਰ (ਡੀ. ਸੀ. ਸੀ. ਸੀ.) ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਨ੍ਹਾਂ ਵਿਚ ਆਂਧਰਾ ਪ੍ਰਦੇਸ਼ ਦੇ 14 ਸੈਂਟਰ ਵੀ ਸ਼ਾਮਲ ਹਨ।
ਸਿਹਤ ਰਾਜ ਮੰਤਰੀ ਪ੍ਰਤਾਪ ਰਾਓ ਜਾਧਵ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਕੇਂਦਰੀ ਸਿਹਤ ਮੰਤਰਾਲਾ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਕੈਂਸਰ ਰਜਿਸਟ੍ਰੇਸ਼ਨ ਡਾਟਾ ਦੀ ਵਰਤੋਂ ਕਰ ਕੇ ਰਾਸ਼ਟਰੀ ਪੱਧਰ ਦਾ ਵਿਸ਼ਲੇਸ਼ਣ ਕੀਤਾ ਅਤੇ ਕੇਂਦਰੀ ਬਜਟ 2025-26 ’ਚ ਐਲਾਨ ਮੁਤਾਬਕ, ਸੂਬਿਆਂ ਦੀ ਸਲਾਹ ਨਾਲ ‘ਡੇਅ ਕੇਅਰ ਕੈਂਸਰ ਸੈਂਟਰ’ ਦੀ ਸਥਾਪਨਾ ਦੀ ਯੋਜਨਾ ਬਣਾਈ। ਮੰਤਰੀ ਨੇ ਦੱਸਿਆ ਕਿ ਉੱਚ ਜੋਖਮ ਵਾਲੇ ਜ਼ਿਲਿਆਂ ਨੂੰ ਤਰਜੀਹ ਦਿੱਤੀ ਗਈ ਹੈ।
ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼, 100 ਕਰੋੜ ਤੋਂ ਵੱਧ ਦੀ ਡਰੱਗਜ਼ ਜ਼ਬਤ; 5 ਨਾਈਜੀਰੀਅਨ ਗ੍ਰਿਫ਼ਤਾਰ
NEXT STORY