ਗੁਹਾਟੀ– ਅਸਾਮ ’ਚ ਪਿਛਲੇ ਹਫਤੇ ਬਾਲ ਵਿਆਹ ਦੇ ਖਿਲਾਫ 4,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਆਧਿਕਾਰਿਕ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ, ‘‘ਅਸਾਮ ਸਰਕਾਰ ਸੂਬੇ ’ਚ ਬਾਲ ਵਿਆਹ ਨੂੰ ਖ਼ਤਮ ਕਰਨ ਲਈ ਦ੍ਰਿੜ ਸੰਕਲਪ ਹੈ। ਹੁਣ ਤੱਕ ਅਸਾਮ ਪੁਲਸ ਨੇ ਸੂਬੇ ’ਚ 4,004 ਮਾਮਲੇ ਦਰਜ ਕੀਤੇ ਹਨ। ਮਾਮਲਿਆਂ ’ਤੇ ਕਾਰਵਾਈ 3 ਫਰਵਰੀ ਤੋਂ ਸ਼ੁਰੂ ਹੋਵੇਗੀ। ਮੈਂ ਸਾਰਿਆਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਾ ਹਾਂ।’’
ਸਰਮਾ ਨੇ ਹਾਲ ਹੀ ’ਚ ਕੁਝ ਭਾਈਚਾਰਿਆਂ ’ਚ ਬਾਲ ਵਿਆਹ ਦੀ ਗੱਲ ਕਹੀ ਸੀ। ਉਨ੍ਹਾਂ ਨੇ ਸੂਬੇ ’ਚ ਬਾਲ ਵਿਆਹ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਦ੍ਰਿੜ ਸੰਕਲਪ ਦੀ ਵੀ ਪੁਸ਼ਟੀ ਕੀਤੀ। ਸਾਲ 1929 ਦੇ ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੀਆਂ ਲਡ਼ਕੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਦੇ ਵਿਆਹ ’ਤੇ ਮਨਾਹੀ ਹੈ। ਸਾਲ 1978 ਦੇ ਕਾਨੂੰਨ ’ਚ ਸੋਧ ਕਰ ਕੇ ਵਿਆਹ ਲਈ ਔਰਤਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਪੁਰਸ਼ਾਂ ਲਈ 21 ਸਾਲ ਕੀਤੀ ਗਈ।
ਤਾਂਤਰਿਕ ਸ਼ਕਤੀ ਲਈ ਗੁਰੂ ਦੀ ਬਲੀ, ਪਹਿਲਾਂ ਸਿਰ ਪਾੜ ਕੇ ਕਾਲੇ ਰੰਗ ਦੇ ਭਾਂਡੇ 'ਚ ਪੀਤਾ ਖ਼ੂਨ, ਫਿਰ ਜਿਊਂਦੇ ਸਾੜਿਆ
NEXT STORY