ਜੰਮੂ (ਵਾਰਤਾ)- ਜੰਮੂ ਦੇ ਰਿਆਸੀ ਜ਼ਿਲ੍ਹੇ 'ਚ ਪਿੰਡ ਵਾਸੀਆਂ ਵਲੋਂ ਫੜੇ ਗਏ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੇ ਖ਼ੁਲਾਸੇ ਦੇ ਆਧਾਰ 'ਤੇ ਪੁਲਸ ਨੇ ਹੋਰ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਜੰਮੂ ਖੇਤਰ ਦੇ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਅੱਤਵਾਦੀਆਂ 'ਚੋਂ ਇਕ ਤਾਲਿਬ ਹੁਸੈਨ ਦੇ ਖ਼ੁਲਾਸੇ 'ਤੇ ਰਾਜੌਰੀ ਜ਼ਿਲ੍ਹੇ ਦੇ ਦਰਜ ਸਥਿਤ ਟਿਕਾਣੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਇਨ੍ਹਾਂ ਹਥਿਆਰਾਂ 'ਚ 6 ਬੰਬ, ਇਕ ਪਿਸਤੌਲ, ਤਿੰਨ ਪਿਸਤੌਲ ਮੈਗਜ਼ੀਨ, ਇਕ ਯੂ.ਬੀ.ਜੀ.ਐੱਲ. ਲਾਂਚਰ, ਤਿੰਨ ਯੂ.ਬੀ.ਜੀ.ਐੱਲ. ਗ੍ਰਨੇਡ, 74 ਏ.ਕੇ. ਰਾਊਂਡ, 15 ਰਾਊਂਡ ਗਲਾਕ ਪਿਸਤੌਲ, 30 ਬੋਰ ਪਿਸਤੌਲ ਦੇ ਚਾਰ ਰਾਊਂਡ ਅਤੇ ਇਕ ਰਿਮੋਟ ਸਮੇਤ ਆਈ.ਈ.ਡੀ. ਸ਼ਾਮਲ ਹਨ।
ਇਹ ਵੀ ਪੜ੍ਹੋ : ਡੇਂਗੂ ਨੂੰ ਲੈ ਕੇ MCD ਦਾ ਅਲਰਟ- ਘਰਾਂ, ਫੈਕਟਰੀਆਂ ਨੇੜੇ ਮੱਛਰਾਂ ਦਾ ਲਾਰਵਾ ਮਿਲਣ 'ਤੇ ਲੱਗੇਗਾ ਡਬਲ ਜੁਰਮਾਨਾ
ਟਕਸੋਂ ਢੋਕ ਦੇ ਪਿੰਡ ਵਾਸੀਆਂ ਨੇ ਐਤਵਾਰ ਨੂੰ ਲਸ਼ਕਰ-ਏ-ਤੋਇਬਾ ਦੇ 2 ਮੋਸਟ ਵਾਂਟੇਡ ਅੱਤਵਾਦੀਆਂ ਨੂੰ ਫੜ ਲਿਆ ਸੀ, ਜੋ ਪੁਲਸ ਅਤੇ ਫ਼ੌਜ ਵਲੋਂ ਅੱਤਵਾਦ ਵਿਰੋਧੀ ਮੁਹਿੰਮ ਜਾਰੀ ਰੱਖਣ ਤੋਂ ਬਾਅਦ ਉਸ ਖੇਤਰ 'ਚ ਸ਼ਰਨ ਲੈਣ ਲਈ ਪਹੁੰਚੇ ਸਨ। ਗ੍ਰਿਫ਼ਤਾਰ ਅੱਤਵਾਦੀਆਂ ਦੀ ਪਛਾਣ ਰਾਜੌਰੀ ਦੇ ਤਾਲਿਬ ਹੁਸੈਨ ਅਤੇ ਪੁਲਵਾਮਾ ਦੇ ਫੈਸਲ ਅਹਿਮਦ ਡਾਰ ਵਜੋਂ ਹੋਈ। ਇਨ੍ਹਾਂ ਦੇ ਕਬਜ਼ੇ 'ਚੋਂ 2 ਏ.ਕੇ. ਰਾਈਫਲ, 7 ਗ੍ਰਨੇਡ, ਪਿਸਤੌਲ ਅਤੇ ਭਾਰੀ ਮਾਤਰਾ 'ਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਇਨ੍ਹਾਂ ਅੱਤਵਾਦੀਆਂ ਨੂੰ ਫੜਨ ਲਈ ਰਿਆਸੀ ਦੇ ਟਕਸਨ ਢੋਕ ਬਹਾਦਰ ਪਿੰਡ ਵਾਸੀਆਂ ਨੂੰ 5 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤੇਜਸ ਲੜਾਕੂ ਜਹਾਜ਼ ਬਣਿਆ ਮਲੇਸ਼ੀਆ ਦੀ ਪਹਿਲੀ ਪਸੰਦ, ਚੀਨ, ਰੂਸ ਅਤੇ ਦੱ. ਕੋਰੀਆਈ ਦੇ ਜਹਾਜ਼ਾਂ ਨੂੰ ਪਛਾੜਿਆ
NEXT STORY