ਹਾਥਰਸ- ਹਾਥਰਸ ਵਿੱਚ ਇੱਕ ਬਾਬੇ ਦੇ ਸਤਿਸੰਗ ਵਿੱਚ ਮਚੀ ਭਾਜੜ ਵਿੱਚ 122 ਲੋਕਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਲੋਕਾਂ ਦਾ ਆਗਰਾ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਹਾਥਰਸ ਤੋਂ ਆਗਰਾ ਪਹੁੰਚੀਆਂ 21 ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਹੁਣ ਸਾਹਮਣੇ ਆਈ ਹੈ, ਜਿਸ 'ਚ ਕਈ ਵੱਡੇ ਖੁਲਾਸੇ ਹੋਏ ਹਨ।
ਪੋਸਟਮਾਰਟਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਰਿਪੋਰਟ ਮੁਤਾਬਕ ਤਿੰਨ ਲੋਕਾਂ ਦੀ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ ਹੈ। ਤਿੰਨ ਹੋਰ ਲੋਕਾਂ ਦੀ ਵੀ ਸਦਮੇ ਅਤੇ ਹੈਮਰੇਜ ਕਾਰਨ ਜਾਨ ਚਲੀ ਗਈ। ਹਾਥਰਸ ਭਾਜੜ ਦੀ ਘਟਨਾ ਤੋਂ ਬਾਅਦ 21 ਲਾਸ਼ਾਂ ਪੋਸਟਮਾਰਟਮ ਲਈ ਐੱਸ.ਐੱਨ. ਮੈਡੀਕਲ ਕਾਲਜ ਆਗਰਾ ਪਹੁੰਚੀਆਂ ਸਨ।
ਛਾਤੀ 'ਚ ਖੂਨ ਜੰਮਣ ਕਾਰਨ ਘੁਟਿਆ ਦਮ
ਪੋਸਟਮਾਰਟਮ ਹਾਊਸ 'ਚ 8 ਡਾਕਟਰ ਡਿਊਟੀ 'ਤੇ ਸਨ। ਸੀ.ਐੱਮ.ਓ. ਅਰੁਣ ਸ੍ਰੀਵਾਸਤਵ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਛਾਤੀ ਵਿੱਚ ਖੂਨ ਜੰਮਣ ਕਾਰਨ ਲੋਕਾਂ ਦਾ ਦਮ ਘੁਟਿਆ। ਉਨ੍ਹਾਂ ਨੇ ਦੱਸਿਆ ਕਿ ਆਈਆਂ ਸਾਰੀਆਂ ਲਾਸ਼ਾਂ ਮਿੱਟੀ ਨਾਲ ਭਰੀਆਂ ਹੋਈਆਂ ਸਨ। 21 ਲਾਸ਼ਾਂ ਵਿੱਚ 35 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਸ਼ਾਮਲ ਹਨ।
ਅਰੁਣ ਸ਼੍ਰੀਵਾਸਤਵ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਛਾਤੀ 'ਤੇ ਸੱਟ ਲੱਗਣ ਕਾਰਨ ਹੋਈ ਹੈ। ਭਾਜੜ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਕਿਉਂਕਿ ਹੋਰ ਲੋਕ ਉਨ੍ਹਾਂ 'ਤੇ ਡਿੱਗ ਗਏ ਸਨ। ਕੁਝ ਲੋਕਾਂ ਦੀ ਦਮ ਘੁੱਟਣ ਨਾਲ ਵੀ ਮੌਤ ਹੋ ਗਈ ਕਿਉਂਕਿ ਚਿੱਕੜ ਉਨ੍ਹਾਂ ਦੇ ਸਰੀਰਾਂ ਵਿੱਚ ਵੜ ਗਿਆ ਸੀ।
ਕੇਂਦਰ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਨੂੰ ਮਾਰਚ 2025 ਤਕ ਵਧਾਇਆ
NEXT STORY