ਚੰਬਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਹੋਏ ਅਗਨੀਕਾਂਡ ’ਚ ਪੁਲਸ ਨੇ ਵੱਡਾ ਖ਼ੁਲਾਸਾ ਹੋਇਆ ਹੈ। ਘਟਨਾ ’ਚ ਜਾਨ ਗੁਆਉਣ ਵਾਲੇ ਸ਼ਖਸ ਦੀ ਪਤਨੀ ਨੇ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਖ਼ੌਫਨਾਕ ਵਾਰਦਾਤ ਨੂੰ ਅੰਜਾਮ ਦੇ ਕੇ ਆਪਣੇ 3 ਮਾਸੂਮ ਬੱਚਿਆਂ ਅਤੇ ਪਤੀ ਦਾ ਕਤਲ ਕੀਤਾ ਸੀ। ਜਨਾਨੀ ਦਾ ਪਿੰਡ ਦੇ ਹੀ ਜਮਾਤ ਅਲੀ ਨਾਲ ਪ੍ਰੇਮ ਪ੍ਰਸੰਗ ਸਨ। ਉਹ ਦੋਵੇਂ ਇਕੱਠੇ ਰਹਿਣਾ ਚਾਹੁੰਦੇ ਸਨ। ਜਿਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਯੋਜਨਾ ਬਣਾ ਕੇ ਘਰ ਨੂੰ ਅੱਗ ਲਗਾਈ ਤਾਂ ਕਿ ਉਹ ਸਾਰੇ ਰਸਤੇ ਤੋਂ ਹਟ ਜਾਣ ਅਤੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ। ਡੀ.ਐੱਸ.ਪੀ. ਸਲੂਣੀ ਮਯੰਕ ਚੌਧਰੀ ਨੇ ਦੱਸਿਆ ਕਿ 13 ਸਤੰਬਰ ਨੂੰ ਚੁਰਾਹ ਘਾਟੀ ਦੀ ਪਿੰਡ ਪੰਚਾਇਤ ਬਿਹਾਲੀ ’ਚ ਅੱਗ ਦੇ ਧੂੰਏ ’ਚ ਦਮ ਘੁੱਟਣ ਕਾਰਨ ਇਕ ਵਿਅਕਤੀ ਅਤੇ ਉਸ ਦੇ 3 ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜੋ ਅਸਲ ’ਚ ਸੋਚੀ-ਸਮਝੀ ਵਾਰਦਾਤ ਸੀ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼: ਮਕਾਨ ਨੂੰ ਲੱਗੀ ਅੱਗ ਪਰਿਵਾਰ ਲਈ ਬਣੀ ਕਾਲ, ਪਿਓ ਸਮੇਤ 3 ਮਾਸੂਮ ਬੱਚੇ ਜ਼ਿੰਦਾ ਸੜੇ
ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ’ਚ ਦੋਸ਼ੀ ਜਨਾਨੀ ਅਤੇ ਉਸ ਦੇ ਸਾਥੀ ਨੇ ਕਬੂਲ ਕੀਤਾ ਕਿ ਰਫ਼ੀ ਮੁਹੰਮਦ ਦੇ ਸਿਰ ਦੇ ਪਿੱਛੇ ਵਾਲੇ ਹਿੱਸੇ ’ਚ ਕੁਹਾੜੀ ਨਾਲ ਵਾਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ ਸੀ। ਦੋਸ਼ੀਆਂ ਨੇ ਪੁਲਸ ਰਿਮਾਂਡ ’ਚ ਇਹ ਗੱਲ ਕਬੂਲੀ ਹੈ ਕਿ ਉਨ੍ਹਾਂ ਨੇ ਬੱਚਿਆਂ ਨੂੰ ਕੁਝ ਨਹੀਂ ਕੀਤਾ ਪਰ ਅੱਗ ਲੱਗਣ ਕਾਰਨ ਉਨ੍ਹਾਂ ਦਾ ਦਮ ਘੁੱਟਣ ਕਾਰਨ ਮੌਤ ਹੋ ਗਈ। ਪੁਲਸ ਨੇ ਵਾਰਦਾਤ ’ਚ ਵਰਤੀ ਗਈ ਕੁਹਾੜੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪੁਲਸ ਹੁਣਇਸ ਗੱਲ ਦਾ ਪਤਾ ਲਗਾਉਣ ’ਚ ਜੁਟ ਗਈ ਹੈ ਕਿ ਕੁਹਾੜੀ ਨਾਲ ਰਫ਼ੀ ’ਤੇ ਵਾਰ ਕਿਸ ਨੇ ਕੀਤਾ ਸੀ। ਹੁਣ ਤੱਕ ਦੋਵੇਂ ਦੋਸ਼ੀ ਇਕ-ਦੂਜੇ ’ਤੇ ਦੋਸ਼ ਲਗਾ ਰਹੇ ਹਨ। ਉਂਗਲਾਂ ਦੀ ਜਾਂਚ ਕਰਵਾਉਣ ਲਈ ਕੁਹਾੜੀ ਨੂੰ ਫੋਰੈਂਸਿਕ ਪ੍ਰਯੋਗਸ਼ਾਲਾ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਪੱਛਮੀ ਬੰਗਾਲ: ਤੇਜ਼ ਬੁਖ਼ਾਰ ਅਤੇ ਦਸਤ ਦੀ ਸਮੱਸਿਆ ਕਾਰਨ ਵਿਗੜੀ 130 ਬੱਚਿਆਂ ਦੀ ਹਾਲਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ ਹਾਈ ਕੋਰਟ ’ਚ ਤਾਇਨਾਤ ਸਿਪਾਹੀ ਨੇ ਖ਼ੁਦ ਨੂੰ ਮਾਰੀ ਗੋਲੀ
NEXT STORY