ਨਵੀਂ ਦਿੱਲੀ (ਭਾਸ਼ਾ)— ਦਿੱਲੀ ਹਾਈ ਕੋਰਟ ’ਚ ਤਾਇਨਾਤ, ਰਾਜਸਥਾਨ ਆਰਮਡ ਕਾਂਸਟੇਬੂਲਰੀ ਦੇ ਇਕ ਸਿਪਾਹੀ ਨੇ ਆਪਣੀ ਸਰਵਿਸ ਰਾਈਫ਼ਲ ਨਾਲ ਬੁੱਧਵਾਰ ਨੂੰ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਿ੍ਰਤਕ ਦੀ ਪਹਿਚਾਣ ਟਿੰਕੂ ਰਾਮ ਦੇ ਤੌਰ ’ਤੇ ਹੋਈ ਹੈ। ਉਹ ਰਾਜਸਥਾਨ ’ਚ ਅਲਵਰ ਜ਼ਿਲ੍ਹੇ ਦੇ ਕੋਟਕਾਸਿਮ ਦਾ ਰਹਿਣ ਵਾਲਾ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਪੁਲਸ ਡਿਪਟੀ ਕਮਿਸ਼ਨਰ ਦੀਪਕ ਯਾਦਵ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਦਿੱਲੀ ਹਾਈ ਕੋਰਟ ’ਚ ਤਾਇਨਾਤ ਰਾਜਸਥਾਨ ਆਰਮਡ ਕਾਂਸਟੇਬੂਲਰੀ ਦੇ ਇਕ ਸਿਪਾਹੀ ਨੇ ਆਪਣੀ ਹੀ ਸਰਵਿਸ ਰਾਈਫ਼ਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਸਿਪਾਹੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲਸ ਮੁਤਾਬਕ ਛੁੱਟੀ ਤੋਂ ਪਰਤਣ ਮਗਰੋਂ ਸਿਪਾਹੀ ਦੀ ਡਿਊਟੀ ਬੁੱਧਵਾਰ ਨੂੰ ਹਾਈ ਕੋਰਟ ਕੰਪਲੈਕਸ ਦੇ ਗੇਟ ਨੰਬਰ-3 ’ਤੇ ਸਵੇਰੇ ਸਾਢੇ 9 ਵਜੇ ਲਾਈ ਗਈ ਸੀ। ਉਹ ਡਿਊਟੀ ’ਤੇ ਤਾਇਨਾਤ ਸੀ।
ਕੋਲਕਾਤਾ ’ਚ ਦੋ ਮੰਜ਼ਿਲਾ ਇਮਾਰਤ ਦਾ ਹਿੱਸਾ ਹੋਇਆ ਢਹਿ-ਢੇਰੀ, 3 ਸਾਲ ਦੇ ਬੱਚੇ ਸਮੇਤ ਮਹਿਲਾ ਦੀ ਮੌਤ
NEXT STORY