ਇਟਾਵਾ - ਭਰਥਨਾ ਖੇਤਰ ਦੇ ਚੰਦੇਠੀ ਪਿੰਡ ’ਚ ਮਾਂ-ਧੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਸੋਮਵਾਰ ਸਵੇਰੇ ਦੁੱਧ ਦੇਣ ਪਹੁੰਚੇ ਵਿਅਕਤੀ ਨੇ ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ’ਤੇ ਔਰਤ ਦੇ ਨੋਇਡਾ ’ਚ ਕੰਮ ਕਰਦੇ ਪਤੀ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਤਾਂ ਦੋਹਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਖੂਨ ਨਾਲ ਲੱਥਪੱਥ ਮਿਲੀਆਂ। ਮ੍ਰਿਤਕਾਂ ਦੀ ਪਛਾਣ ਪੁਸ਼ਪਾ ਦੇਵੀ ਯਾਦਵ ਅਤੇ ਉਨ੍ਹਾਂ ਦੀ ਧੀ ਮੰਜੂ ਦੇਵੀ ਉਰਫ ਨਿਰਮਲਾ ਵਜੋਂ ਹੋਈ ਹੈ। ਪੁਸ਼ਪਾ ਦੀ ਲਾਸ਼ ਗੈਲਰੀ ’ਚ ਮੰਜੇ ’ਤੇ, ਜਦੋਂ ਕਿ ਮੰਜੂ ਦੀ ਲਾਸ਼ ਵਿਹੜੇ ’ਚ ਪਈ ਸੀ। ਮੰਜੇ ਨੇੜਿਓਂ ਪੁਲਸ ਨੂੰ ਦਾਤੀ ਵੀ ਮਿਲੀ ਹੈ। ਖਦਸ਼ਾ ਹੈ ਕਿ ਇਸੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਹਾਲਾਂਕਿ ਇਸ ਦੀ ਪੁਸ਼ਟੀ ਜਾਂਚ ਅਤੇ ਪੋਸਟਮਾਰਟਮ ਤੋਂ ਬਾਅਦ ਹੋਵੇਗੀ।
ਪਿੰਡ ਵਾਸੀਆਂ ਮੁਤਾਬਕ ਇਕ ਨੌਜਵਾਨ ਦਾ ਲਾਲ ਰੰਗ ਦੀ ਸਕੂਟੀ ’ਤੇ ਅਕਸਰ ਮਾਂ-ਧੀ ਦੇ ਘਰ ਆਉਣਾ-ਜਾਣਾ ਸੀ। ਪੁਲਸ ਉਸ ਦੀ ਭੂਮਿਕਾ ਸਮੇਤ ਹੋਰਨਾਂ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਘਟਨਾ 15 ਅਗਸਤ ਦੀ ਦੱਸੀ ਜਾ ਰਹੀ ਹੈ ਅਤੇ ਘਰ 2 ਦਿਨਾਂ ਤੋਂ ਬੰਦ ਸੀ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: SIT ਨੇ ਟਰੱਸਟ ਨੂੰ ਸੌਂਪੀ ਰਿਪੋਰਟ, 8 ਮੁਲਜ਼ਮਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ
NEXT STORY