ਹਰਦੋਈ (ਵਾਰਤਾ)- ਉੱਤਰ ਪ੍ਰਦੇਸ਼ 'ਚ ਹਰਦੋਈ ਜ਼ਿਲ੍ਹੇ ਦੇ ਮਲਾਵਾਂ ਕੋਤਵਾਲੀ ਖੇਤਰ 'ਚ ਇਕ ਵਿਆਹੁਤਾ ਅਤੇ ਉਸ ਦੀ ਮਾਸੂਮ ਧੀ ਨੂੰ ਜਿਊਂਦੇ ਸਾੜਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਅਤੇ ਸੋਮਵਾਰ ਰਾਤ ਕਰੀਬ 2 ਵਜੇ ਡੂੰਘੀ ਨੀਂਦ 'ਚ ਸੌਂ ਰਹੀ ਮਾਂ ਅਤੇ 9 ਮਹੀਨੇ ਦੀ ਮਾਸੂਮ ਧੀ ਨੂੰ ਔਰਤ ਦੇ ਜੇਠ ਨੇ ਡੀਜ਼ਲ ਪਾ ਕੇ ਜਿਊਂਦੇ ਸਾੜ ਦਿੱਤਾ। ਔਰਤ ਦਾ ਪਤੀ ਨੌਕਰੀ ਦੇ ਸਿਲਸਿਲੇ 'ਚ ਬਾਹਰ ਗਿਆ ਸੀ। ਪੁਲਸ ਨਾਜਾਇਜ਼ ਸੰਬੰਧ ਤੋਂ ਇਲਾਵਾ ਜਾਇਦਾਦ ਦੇ ਵਿਵਾਦ ਦੇ ਹਿਸਾਬ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਜੇਠ ਦੀ ਪੁਲਸ ਸਰਗਰਮੀ ਨਾਲ ਭਾਲ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਮਲਾਵਾਂ ਕੋਤਵਾਲੀ ਖੇਤਰ ਦੇ ਸ਼ਾਹਪੁਰ ਹਰੈਯਾ 'ਚ ਰਾਤ ਕਰੀਬ 2 ਵਜੇ ਉਸ ਸਮੇਂ ਹੰਗਾਮਾ ਹੋਣ ਲੱਗਾ, ਜਦੋਂ ਇਕ ਹੀ ਮੰਜੇ 'ਤੇ ਸੌਂ ਰਹੀ ਸ਼ਿਵਨਾਥ ਦੀ 30 ਸਾਲਾ ਪਤਨੀ ਰਾਮ ਸ਼੍ਰੀ ਅਤੇ ਉਸ ਦੀ 9 ਮਹੀਨੇ ਦੀ ਧੀ ਆਸ਼ਿਕੀ ਅਚਾਨਕ ਅੱਗ ਲੱਗਣ ਨਾਲ ਸੜਨ ਲੱਗੀਆਂ। ਉਸੇ ਦੇ ਨਾਲ ਹੀ ਦੂਜੀ ਮੰਜੇ 'ਤੇ ਤਿੰਨ ਬੱਚੇ ਸੌਂ ਰਹੇ ਸਨ। ਰੌਲਾ ਸੁਣ ਕੇ ਬਾਕੀ ਪਰਿਵਾਰ ਦੇ ਲੋਕ ਅਤੇ ਪਿੰਡ ਦੇ ਲੋਕਾਂ ਨੇ ਦੋਹਾਂ ਨੂੰ ਕਿਸੇ ਤਰ੍ਹਾਂ ਬਚਾਇਆ ਅਤੇ ਅੱਗ ਲੱਗਣ ਨਾਲ ਝੁਲਸੀ ਮਾਂ-ਧੀ ਦੋਹਾਂ ਨੂੰ ਸੀ.ਐੱਚ.ਸੀ. ਮਲਾਵਾਂ 'ਤੇ ਦਾਖ਼ਲ ਕਰਵਾਇਆ। ਜਿੱਥੋਂ ਦੋਹਾਂ ਨੂੰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ। ਇਲਾਜ ਲਈ ਜਾਂਦੇ ਸਮੇਂ ਰਸਤੇ 'ਚ 9 ਮਹੀਨੇ ਦੀ ਮਾਸੂਮ ਨੇ ਦਮ ਤੋੜ ਦਿੱਤਾ, ਜਦੋਂ ਕਿ ਮਾਂ ਦਾ ਗੰਭੀਰ ਹਾਲਤ 'ਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਬੱਚੀ ਦਾ ਪਿਤਾ ਲੁਧਿਆਣਾ 'ਚ ਰਹਿ ਕੇ ਮਜ਼ਦੂਰੀ ਕਰਦਾ ਹੈ ਅਤੇ ਉਹ ਕੁਝ ਦਿਨ ਪਹਿਲਾਂ ਹੀ ਪਿੰਡ ਤੋਂ ਲੁਧਿਆਣਾ ਗਿਆ ਹੈ। ਔਰਤ ਦੇ ਸਹੁਰੇ ਨੇ ਉਸ ਦੇ ਜੇਠ ਪਰਮੇਸ਼ਵਰ 'ਤੇ ਔਰਤ ਅਤੇ ਉਸ ਦੀ ਧੀ 'ਤੇ ਡੀਜ਼ਲ ਸੁੱਟ ਕੇ ਜਿਊਂਦੇ ਸਾੜਨ ਦਾ ਦੋਸ਼ ਲਗਾਇਆ ਹੈ। ਘਟਨਾ ਦੀ ਜਾਣਕਾਰੀ ਪਾ ਕੇ ਐੱਸ.ਪੀ. ਰਾਜੇਸ਼ ਦਿਵੇਦੀ, ਐੱਸ.ਐੱਸ.ਪੀ. ਨਰਪੇਂਦਰ ਸਮੇਤ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚੇ। ਐੱਸ.ਪੀ. ਅਨੁਸਾਰ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਜੇਠ ਦੀ ਭਾਲ ਕੀਤੀ ਜਾ ਰਹੀ ਹੈ, ਜੋ ਫਰਾਰ ਹੈ। ਪੁਲਸ ਇਸ ਮਾਮਲੇ 'ਚ ਨਾਜਾਇਜ਼ ਸੰਬੰਧ ਤੋਂ ਇਲਾਵਾ ਜਾਇਦਾਦ ਵਿਵਾਦ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੰਸਦ 'ਚ ਰਾਹੁਲ ਨੂੰ ਬੋਲਣ ਦੀ ਇਜਾਜ਼ਤ ਮਿਲੀ ਤਾਂ ਜ਼ਰੂਰ ਬੋਲਣਗੇ, ਕੱਲ ਦਾ ਸਮਾਂ ਮੰਗਿਆ ਹੈ: ਖੜਗੇ
NEXT STORY