ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਨੇਤਾ ਰਾਹੁਲ ਗਾਂਧੀ ਲੋਕ ਸਭਾ 'ਚ ਆਪਣੀ ਗੱਲ ਰੱਖ ਸਕਣ, ਇਸ ਲਈ ਮੰਗਲਵਾਰ ਦਾ ਸਮਾਂ ਮੰਗਿਆ ਗਿਆ ਹੈ। ਖੜਗੇ ਨੇ 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਦੀ ਇਕ ਟਿੱਪਣੀ ਨੂੰ ਲੈ ਕੇ ਦਿੱਲੀ ਪੁਲਸ ਦੇ ਅਧਿਕਾਰੀਆਂ ਵਲੋਂ ਰਾਹੁਲ ਦੀ ਰਿਹਾਇਸ਼ 'ਤੇ ਪਹੁੰਚਣ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਦੇ ਘਰ ਪੁੱਜੀ ਦਿੱਲੀ ਪੁਲਸ, ਜਾਣੋ ਕੀ ਹੈ ਮਾਮਲਾ
ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਯਾਤਰਾ ਨੂੰ ਪੂਰਾ ਹੋਏ 46 ਦਿਨ ਹੋ ਗਏ ਅਤੇ ਉਹ ਹੁਣ ਪੁੱਛ ਰਹੇ ਹਨ ਕਿ ਤੁਸੀਂ ਕਿਸ ਨੂੰ ਮਿਲੇ ਸੀ? ਲੱਖਾਂ ਲੋਕ ਇਸ ਯਾਤਰਾ ਨਾਲ ਜੁੜੇ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਹੁਣ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਮਿਲਣ ਵਾਲਿਆਂ ਦੀ ਪਛਾਣ ਕਰੋ।
ਇਹ ਵੀ ਪੜ੍ਹੋ- ਅਚਾਨਕ ਸ਼ਤਾਬਦੀ ਐਕਸਪ੍ਰੈੱਸ 'ਚ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਯਾਤਰੀਆਂ ਤੋਂ ਮਿਲੇ ਵਧੀਆ 'ਫੀਡਬੈਕ'
ਖੜਗੇ ਮੁਤਾਬਕ ਰਾਹੁਲ ਗਾਂਧੀ ਦੀ ਸਬੰਧਤ ਟਿੱਪਣੀ ਜੰਮੂ-ਕਸ਼ਮੀਰ 'ਚ ਕੀਤੀ ਹੈ ਅਤੇ ਪੁਲਸ ਇਸ ਬਾਰੇ ਇੱਥੇ ਪੁੱਛ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਪਰੇਸ਼ਾਨ ਕਰਨ ਦੀ ਕੋਸ਼ਿਸ਼ ਹੈ। ਉਹ ਧਮਕਾ ਕੇ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਪਰ ਅਸੀਂ ਡਰਨ ਅਤੇ ਕਮਜ਼ੋਰ ਹੋਣ ਵਾਲੇ ਨਹੀਂ ਹਾਂ। ਇਹ ਪੁੱਛੇ ਜਾਣ 'ਤੇ ਕਿ ਕੀ ਰਾਹੁਲ ਸੰਸਦ ਵਿਚ ਬੋਲਣਗੇ ਤਾਂ ਖੜਗੇ ਨੇ ਕਿਹਾ ਕਿ ਕੱਲ ਲਈ ਸਮਾਂ ਮੰਗਿਆ ਹੈ। ਜੇਕਰ ਬੋਲਣ ਦੀ ਇਜਾਜ਼ਤ ਮਿਲੀ ਤਾਂ ਜ਼ਰੂਰ ਬੋਲਣਗੇ। ਬੋਲਣ ਲਈ ਹੀ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਲੋਕਤੰਤਤਰ 'ਚ ਜੇਕਰ ਬੋਲਣ ਨਹੀਂ ਦਿੰਦੇ ਹਨ ਤਾਂ ਮੁਸ਼ਕਲ ਹੁੰਦੀ ਹੈ।
ਜੰਮੂ ਕਸ਼ਮੀਰ : SIU ਨੇ ਪੁਲਵਾਮਾ 'ਚ ਅੱਤਵਾਦੀ ਦੇ ਘਰ ਮਾਰਿਆ ਛਾਪਾ
NEXT STORY