ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਖ਼ੌਫਨਾਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਕਿਸੇ ਦੇ ਵੀ ਦਿਲ ਦੀਆਂ ਧੜਕਣਾਂ ਰੁੱਕ ਜਾਣਗੀਆਂ। ਇਹ ਵੀਡੀਓ ਇਕ ਮਾਂ ਅਤੇ ਉਸ ਦੇ 9 ਮਹੀਨੇ ਦੇ ਬੱਚੇ ਦੀ ਹੈ, ਜੋ ਫੋਨ 'ਤੇ ਗੱਲ ਕਰਦਿਆਂ ਖੁੱਲ੍ਹੇ ਮੇਨਹੋਲ ਕੋਲੋਂ ਲੰਘ ਰਹੀ ਸੀ। ਅਚਾਨਕ ਔਰਤ ਆਪਣਾ ਬੈਲੇਂਸ ਗੁਆ ਬੈਠੀ ਅਤੇ ਗੋਦ ਵਿਚ ਚੁੱਕੇ ਬੱਚੇ ਨਾਲ ਮੈਨਹੋਲ 'ਚ ਡਿੱਗ ਗਈ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ ਅਤੇ ਯੂਜ਼ਰਸ ਨੇ ਇਸ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ- ਬਾਬਾ ਵੇਂਗਾ ਨਾਲੋਂ ਇਸ ਸ਼ਖਸ ਦੀਆਂ ਭਵਿੱਖਬਾਣੀਆਂ ਹਨ ਕਿਤੇ ਜ਼ਿਆਦਾ ਸਟੀਕ! 2025 ਲਈ ਵੱਡੀ ਚਿਤਾਵਨੀ
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਔਰਤ ਫੋਨ 'ਤੇ ਗੱਲ ਕਰ ਰਹੀ ਸੀ ਅਤੇ ਉਸ ਨੂੰ ਸ਼ਾਇਦ ਧਿਆਨ ਨਹੀਂ ਸੀ ਕਿ ਉਹ ਮੇਨਹੋਲ ਕੋਲੋਂ ਲੰਘ ਰਹੀ ਸੀ। ਇਕ ਪਲ ਵਿਚ ਔਰਤ ਅਤੇ ਬੱਚੇ ਦੋਵੇਂ ਮੈਨਹੋਲ ਵਿਚ ਡਿੱਗ ਜਾਂਦੇ ਹਨ। ਬੱਚੇ ਦਾ ਸਿਰ ਇਸ ਦੌਰਾਨ ਜ਼ਮੀਨ ਨਾਲ ਟਕਰਾ ਜਾਂਦਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਵੀਡੀਓ ਵਿਚ ਇਹ ਪੂਰੀ ਘਟਨਾ ਸਿਰਫ ਇਕ ਸਕਿੰਟ ਵਿਚ ਵਾਪਰੀ। ਇਹ ਹਾਦਸਾ ਸਿਰਫ ਕੁਝ ਹੀ ਸਕਿੰਟ ਵਿਚ ਵਾਪਰੀ ਪਰ ਨੇੜੇ ਹੀ ਮੌਜੂਦ ਲੋਕਾਂ ਨੇ ਤੁਰੰਤ ਮਦਦ ਕੀਤੀ ਅਤੇ ਔਰਤ ਤੇ ਬੱਚੇ ਨੂੰ ਬਚਾਅ ਲਿਆ। ਹੁਣ ਦੋਹਾਂ ਦੀ ਸਥਿਤੀ ਠੀਕ ਦੱਸੀ ਜਾ ਰਹੀ ਹੈ ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਲਾਪ੍ਰਵਾਹੀ ਨੂੰ ਲੈ ਕੇ ਸਵਾਲ ਚੁੱਕੇ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਘਟਨਾ ਕਿੱਥੋਂ ਦੀ ਹੈ।
ਇਹ ਵੀ ਪੜ੍ਹੋ- ਔਰਤਾਂ ਨੂੰ ਜਲਦ ਮਿਲਣਗੇ 2100 ਰੁਪਏ, CM ਨੇ ਕੀਤਾ ਇਹ ਐਲਾਨ
ਇਹ ਵੀਡੀਓ ਇੰਸਟਾਗ੍ਰਾਨ ਦੇ ਹੈਂਡਲ @explorewithdeepti 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਵਾਇਰਲ ਹੋਣ ਮਗਰੋਂ ਯੂਜ਼ਰਸ ਨੇ ਔਰਤ ਅਤੇ ਬੱਚੇ ਦੀ ਹਾਲਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ- ਸੜਕ 'ਤੇ ਚੱਲਦੇ ਹੋਏ ਕਦੇ ਵੀ ਮੋਬਾਇਲ ਦਾ ਇਸਤੇਮਾਲ ਨਾ ਕਰੋ। ਇਕ ਹੋਰ ਯੂਜ਼ਰ ਨੇ ਲਿਖਿਆ- ਗਟਰ ਨੂੰ ਇਵੇਂ ਕੌਣ ਖੁੱਲ੍ਹਾ ਰੱਖਦਾ ਹੈ। ਤੀਜੇ ਯੂਜ਼ਰ ਨੇ ਲਿਖਿਆ- ਮਾਂ ਬਣਨ ਦੇ ਲਾਇਕ ਨਹੀਂ ਹੈ ਇਹ ਔਰਤ।
ਇਹ ਵੀ ਪੜ੍ਹੋ- ਨੋਟ ਹੀ ਨੋਟ! ਸਿੱਖਿਆ ਵਿਭਾਗ ਅਫਸਰ ਦੇ ਘਰ ਛਾਪੇ ਮਗਰੋਂ ਉੱਡੇ ਸਾਰਿਆਂ ਦੇ ਹੋਸ਼
ਜੰਮੂ ਕਸ਼ਮੀਰ 'ਚ ਵੰਦੇ ਭਾਰਤ ਟਰੇਨ ਦਾ ਟ੍ਰਾਇਲ ਹੋਇਆ ਪੂਰਾ
NEXT STORY