ਨੈਸ਼ਨਲ ਡੈਸਕ- ਮਹਾਰਾਸ਼ਟਰ 'ਚ ਛਤਰਪਤੀ ਸੰਭਾਜੀਨਗਰ ਦੇ ਵੇਦਾਂਤ ਨਗਰ 'ਚ ਇਕ ਪਰਿਵਾਰ ਨੂੰ ਉਸ ਸਮੇਂ ਦੋਹਰੀ ਤ੍ਰਾਸਦੀ ਦਾ ਸਾਹਮਣਾ ਕਰਨਾ ਪਿਆ, ਜਦੋਂ ਸੱਸ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਨੂੰਹ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 6 ਨਵੰਬਰ 2025 ਨੂੰ ਦੁਪਹਿਰ 3 ਵਜੇ ਪੁਸ਼ਪ ਨਗਰੀ ਸ਼ਮਸ਼ਾਨ ਘਾਟ 'ਤੇ ਹੋਵੇਗਾ।
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ
ਇਸ ਘਟਨਾ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਗੁਆਂਢੀ ਸਦਮੇ ਅਤੇ ਸੋਗ 'ਚ ਹਨ। ਆਪਣੀ ਸੱਸ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ 62 ਸਾਲਾ ਵਿਜਿਆ ਪਰਦੇਸੀ ਬੇਹੋਸ਼ ਹੋ ਗਈ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਡਾ. ਬਾਬਾਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਦੇ ਰਿਟਾਇਰਡ ਸੁਰੱਖਿਆ ਅਧਿਕਾਰੀ ਸੁਰੇਸ਼ ਪਰਦੇਸੀ ਨੂੰ 96 ਸਾਲਾ ਮਾਂ ਰੁਕਮਣੀ ਰੂਪਚੰਦ ਪਰਦੇਸੀ ਦਾ ਨਾਸਿਕ 'ਚ ਦਿਹਾਂਤ ਹੋ ਗਿਆ। ਇਹ ਖ਼ਬਰ ਸੁਣਦੇ ਹੀ ਸ਼੍ਰੀਮਤੀ ਵਿਜਿਆ ਪਰਦੇਸੀ ਨੂੰ ਦਿਲ ਦਾ ਦੌਰਾ ਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਹਰਿਆਣਾ 'ਚ ਹੋਈ 25 ਲੱਖ ਵੋਟਾਂ ਦੀ ਚੋਰੀ !' ਰਾਹੁਲ ਗਾਂਧੀ ਨੇ ਇਕ ਵਾਰ ਫ਼ਿਰ EC 'ਤੇ ਲਾਏ ਗੰਭੀਰ ਇਲਜ਼ਾਮ
NEXT STORY