ਅਗਰਤਲਾ- ਤ੍ਰਿਪੁਰਾ ਦੇ ਧਲਾਈ ਜ਼ਿਲ੍ਹੇ ’ਚ 5 ਮਹੀਨੇ ਪਹਿਲਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਬਹੁਤ ਗਰੀਬੀ ਦਾ ਸ਼ਿਕਾਰ ਇਕ ਆਦਿਵਾਸੀ ਔਰਤ ਨੇ ਆਪਣੀ ਨਵਜੰਮੀ ਬੱਚੀ ਨੂੰ 5000 ਰੁਪਏ ’ਚ ਵੇਚ ਦਿੱਤਾ। ਖੁਸ਼ਕਿਸਮਤੀ ਨਾਲ ਵਿਰੋਧੀ ਧਿਰ ਦੇ ਨੇਤਾ ਜਤਿੰਦਰ ਚੌਧਰੀ ਦੇ ਦਖਲ ਪਿੱਛੋਂ ਬੱਚੀ ਨੂੰ ਜ਼ਿਲ੍ਹੇ ਦੇ ਇਕ ਜੋੜੇ ਤੋਂ 4 ਦਿਨ ਦੀ ਇਸ ਬੱਚੀ ਨੂੰ ਵਾਪਸ ਲੈ ਕੇ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ।
ਸਬ ਡਿਵੀਜ਼ਨਲ ਮੈਜਿਸਟਰੇਟ ਅਰਿੰਦਮ ਦਾਸ ਨੇ ਦੱਸਿਆ ਕਿ ਗੰਡਾਚੇਰਾ ਸਬ-ਡਿਵੀਜ਼ਨ ਦੀ ਤਾਰਾਬਨ ਕਾਲੋਨੀ ਦੀ ਮੋਰਾਮਤੀ ਤ੍ਰਿਪੁਰਾ (39) ਨੇ ਬੁੱਧਵਾਰ ਆਪਣੇ ਘਰ ਧੀ ਨੂੰ ਜਨਮ ਦਿੱਤਾ ਸੀ। ਅਗਲੇ ਹੀ ਦਿਨ ਮਾਂ ਨੇ ਬੱਚੀ ਨੂੰ ਹੇਜਮਾਰਾ ਦੇ ਇਕ ਜੋੜੇ ਨੂੰ ਵੇਚ ਦਿੱਤਾ। ਦਾਸ ਨੇ ਕਿਹਾ ਕਿ ਪਹਿਲਾਂ ਤੋਂ ਹੀ ਦੋ ਪੁੱਤਾਂ ਅਤੇ ਇਕ ਧੀ ਦਾ ਪਾਲਣ ਪੋਸ਼ਣ ਦਾ ਖਰਚ ਚੁੱਕ ਰਹੀ ਔਰਤ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਬੱਚੇ ਦਾ ਖਰਚ ਚੁੱਕਣ ਵਿਚ ਸਮਰੱਥ ਨਹੀਂ ਸੀ। ਇਸ ਦੁੱਖ ਤੋਂ ਬੱਚੀ ਨੂੰ ਵੇਚਣ ਦਾ ਉਸ ਨੂੰ ਫ਼ੈਸਲਾ ਲੈਣਾ ਪਿਆ। ਪ੍ਰਸ਼ਾਸਨ ਨੇ ਮਾਂ ਤੇ ਬੱਚੇ ਨੂੰ ਘਰ ’ਚ ਹੀ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ। ਪਰਿਵਾਰ ਨੂੰ ਹੋਰ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਸਬ-ਡਿਵੀਜ਼ਨਲ ਮੈਜਿਸਟਰੇਟ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਅਸੀਂ ਤੁਰੰਤ ਬੱਚੇ ਨੂੰ ਬਰਾਮਦ ਕਰ ਲਿਆ ਅਤੇ ਅਗਲੇ ਹੀ ਦਿਨ ਉਸ ਨੂੰ ਉਸ ਦੀ ਮਾਂ ਨਾਲ ਮਿਲਾਇਆ। ਦਾਸ ਨੇ ਦੱਸਿਆ ਕਿ ਮਾਂ ਅਤੇ ਬੱਚੀ ਨੂੰ ਉਨ੍ਹਾਂ ਦੇ ਘਰ ਵਿਚ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਪਰਿਵਾਰ ਨੂੰ ਹੋਰ ਸਹਾਇਤਾ ਦਾ ਭਰੋਸਾ ਦਿੱਤਾ ਗਿਆ। ਦਰਅਸਲ ਇਸ ਮਾਮਲੇ ਬਾਰੇ ਪਤਾ ਲੱਗਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਜਤਿੰਦਰ ਚੌਧਰੀ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿਚ ਇਹ ਔਰਤ ਅੱਤ ਦੀ ਗਰੀਬੀ ਕਾਰਨ ਆਪਣੀ ਨਵਜੰਮੀ ਧੀ ਨੂੰ ਵੇਚਣ ਦੀ ਗੱਲ ਕਬੂਲ ਕਰਦੀ ਨਜ਼ਰ ਆਈ।
Big Breaking : ਬੇਬੀ ਕੇਅਰ ਸੈਂਟਰ 'ਚ ਲੱਗੀ ਅੱਗ, 7 ਨਵਜੰਮੇ ਮਾਸੂਮਾਂ ਦੀ ਮੌਤ (ਵੀਡੀਓ)
NEXT STORY