ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ 'ਚ ਇਕ ਮਾਂ ਵਲੋਂ ਆਪਣੇ 2 ਸਾਲਾ ਬੇਟੇ ਨੂੰ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨੂੰ ਸੁੱਟਦੇ ਹੋਏ ਔਰਤ ਨੂੰ ਉੱਥੋਂ ਲੰਘ ਰਹੀ ਦੂਜੀ ਔਰਤ ਨੇ ਦੇਖ ਲਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ, ਜਿਸ ਤੋਂ ਬਾਅਦ ਪੁਲਸ ਨਹਿਰ 'ਚ ਬੱਚੇ ਦੀ ਭਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ 10 ਵਜੇ ਦੀ ਹੈ। ਪੁਲਸ ਨੂੰ ਸੂਚਨਾ ਮਿਲੀ ਕਿ ਬੀਪੀਟੀਪੀ ਚੌਕ 'ਤੇ ਆਗਰਾ ਨਹਿਰ 'ਚ ਕਿਸੇ ਔਰਤ ਨੇ ਆਪਣੇ ਬੱਚੇ ਨੂੰ ਪਾਣੀ 'ਚ ਸੁੱਟ ਦਿੱਤਾ ਹੈ। ਬੀਪੀਟੀਪੀ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਇਕ ਔਰਤ ਨੂੰ ਹਿਰਾਸਤ 'ਚ ਲਿਆ।
ਇਹ ਵੀ ਪੜ੍ਹੋ- PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, 'ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ'
ਪੁਲਸ ਨੇ ਜਿਸ ਔਰਤ ਨੂੰ ਹਿਰਾਸਤ 'ਚ ਲਿਆ ਹੈ, ਉਸ ਦਾ ਨਾਂ ਮੇਘਾ ਹੈ। 38 ਸਾਲਾ ਮੇਘਾ ਫਰੀਦਾਬਾਦ ਦੀ ਸੈਨਿਕ ਕਾਲੋਨੀ ਐੱਚ. ਬਲਾਕ ਦੀ ਰਹਿਣ ਵਾਲੀ ਹੈ ਅਤੇ ਹਾਊਸ ਵਾਈਫ਼ ਹੈ। 11 ਮਈ ਦੀ ਸ਼ਾਮ ਮੇਘਾ ਆਪਣੇ 2 ਸਾਲਾ ਬੇਟੇ ਨਾਲ ਘਰੋਂ ਅਚਾਨਕ ਲਾਪਤਾ ਹੋ ਗਈ। ਮੇਘਾ ਦੀ ਉਸ ਦੇ ਪਰਿਵਾਰ ਦੇ ਲੋਕਾਂ ਨੇ ਕਾਫ਼ੀ ਭਾਲ ਕੀਤੀ ਪਰ ਕਿਤੇ ਪਤਾ ਨਹੀਂ ਲੱਗਾ। ਮੇਘਾ ਨੂੰ ਬੱਚੇ ਨੂੰ ਨਹਿਰ 'ਚ ਸੁੱਟਦੇ ਹੋਏ ਇਕ ਔਰਤ ਨੇ ਦੇਖ ਲਿਆ। ਔਰਤ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਛੱਡਣ ਜਾ ਰਹੀ ਸੀ। ਉਸ ਨੇ ਦੇਖਿਆ ਕਿ ਇਹ ਬੱਚੇ ਨੂੰ ਗੋਦ 'ਚ ਲੈ ਕੇ ਨਹਿਰ ਕੋਲ ਖੜ੍ਹੀ ਹੋਈ ਸੀ। ਕੁਝ ਹੀ ਸਮੇਂ 'ਚ ਉਸ ਨੇ ਬੱਚੇ ਨੂੰ ਨਹਿਰ 'ਚ ਸੁੱਟ ਦਿੱਤਾ। ਜਿਸ ਤੋਂ ਬਾਅਦ ਅਸੀਂ ਪੁਲਸ ਨੂੰ ਸੂਚਨਾ ਦਿੱਤੀ। ਅਜੇ ਨਹਿਰ 'ਚ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨੀ ਗੋਲੀਬਾਰੀ ਕਾਰਨ ਘਰ ਛੱਡ ਕੇ ਲੋਕ ਹੁਣ ਆ ਸਕਦੇ ਹਨ ਵਾਪਸ : CM ਅਬਦੁੱਲਾ
NEXT STORY