ਮੁੰਬਈ (ਵਾਰਤਾ)- ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸੋਮਵਾਰ ਨੂੰ ਕਰਨਾਟਕ ਦੇ ਆਦਿਵਾਸੀ ਵਾਤਾਵਰਣ ਵਰਕਰ ਤੁਲਸੀ ਗੌੜਾ ਨੂੰ ਸਮਾਜਿਕ ਤਬਦੀਲੀ ਲਈ ਮਦਰ ਟੈਰੇਸਾ ਮੈਮੋਰੀਅਲ ਪੁਰਸਕਾਰ ਨਾਲ ਸਨਮਾਨਤ ਕੀਤਾ। ਰਾਜ ਭਵਨ ’ਚ ਸੋਮਵਾਰ ਨੂੰ ਆਯੋਜਿਤ ਸਮਾਰੋਹ ’ਚ ਤੁਲਸੀ ਗੌੜਾ ਨੂੰ ਮਦਰ ਟੈਰੇਸਾ ਮੈਮੋਰੀਅਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਔਰਤਾਂ ਨੂੰ ਲੈ ਕੇ ਟਿੱਪਣੀ ’ਤੇ ਵਿਵਾਦ : CBSE ਨੇ 10ਵੀਂ ਦੇ ਪੇਪਰ ਤੋਂ ਕੁਝ ਸਵਾਲ ਹਟਾਏ, ਮਿਲਣਗੇ ਪੂਰੇ ਅੰਕ
ਪਦਮ ਸ਼੍ਰੀ ਤੁਲਸੀ ਗੌੜਾ ਨੇ 30 ਹਜ਼ਾਰ ਤੋਂ ਵੱਧ ਦਰੱਖਤ ਲਗਾਏ ਹਨ। ਉਨ੍ਹਾਂ ਨੂੰ ਵਿਸ਼ਵਕੋਸ਼ ਦੇ ਰੂਪ ’ਚ ਜਾਣਿਆ ਜਾਂਦਾ ਹੈ। ਹਾਰਮਨੀ ਫਾਊਂਡੇਸ਼ਨ ਵਲੋਂ ਸਥਾਪਤ ਪੁਰਸਕਾਰ, ਪਾਣੀ ਫਾਊਂਡੇਸ਼ਨ, ਯੂਥ ਵਾਤਾਵਰਣ ਪ੍ਰੇਮੀ ਆਧਿਆ ਜੋਸ਼ੀ ਅਤੇ ਮਿਸ਼ਨ ਗ੍ਰੀਨ ਮੁੰਬਈ ਦੇ ਸੰਸਥਾਪਕ ਸੁਭਾਜੀਤ ਮੁਖਰਜੀ ਨੂੰ ਵੀ ਪ੍ਰਦਾਨ ਕੀਤੇ ਗਏ। ਰਾਜਭਵਨ ਵਲੋਂ ਜਾਰੀ ਬਿਆਨ ’ਚ ਦੱਸਿਆ ਕਿ ਪਾਣੀ ਫਾਊਂਡੇਸ਼ਨ ਲਈ ਪੁਰਸਕਾਰ ਡਾ. ਅਵਿਨਾਸ਼ ਪੋਲ ਨੇ ਸਵੀਕਾਰ ਕੀਤਾ।
ਇਹ ਵੀ ਪੜ੍ਹੋ : ‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਕਰਜ਼ਾ ਚੁਕਾਉਣ ਲਈ ਭਰਾ ਦਾ ਕਤਲ ਕਰ ਛੱਪੜ ਨੇੜੇ ਦੱਬੀ ਲਾਸ਼
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਬੇਅਦਬੀ ਮਾਮਲਾ : ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਰਾਮ ਰਹੀਮ ਨੇ ਹਾਈ ਕੋਰਟ ’ਚ ਦਿੱਤੀ ਚੁਣੌਤੀ
NEXT STORY