ਕਾਂਕੇਰ, (ਭਾਸ਼ਾ)- ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਦੇ ਕਾਫਲੇ ਦੇ ਇਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਮੋਟਰਸਾਈਕਲ ਸਵਾਰ 3 ਲੋਕਾਂ ਦੀ ਮੌਤ ਹੋ ਗਈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਅੰਤਾਗੜ੍ਹ ਥਾਣਾ ਖੇਤਰ ਅਧੀਨ ਪੋੜਗਾਓਂ ਨੇੜੇ ਕਾਂਕੇਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਭੋਜਰਾਜ ਨਾਗ ਦੇ ਕਾਫਲੇ ਦੇ ਇਕ ਵਾਹਨ ਨਾਲ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਖੁਮੇਸ਼ਵਰ ਸਮਰਥ, ਤਾਮੇਸ਼ਵਰ ਦੇਹਾਰੀ ਅਤੇ ਗਿਰਧਾਰੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੰਸਦ ਮੈਂਬਰ ਨਾਗ ਸੋਮਵਾਰ ਰਾਤ ਨੂੰ ਭਾਨੂ ਪ੍ਰਤਾਪਪੁਰ ਤੋਂ ਅੰਤਾਗੜ੍ਹ ਸਥਿਤ ਆਪਣੇ ਘਰ ਜਾ ਰਹੇ ਸਨ।
ਪਤੀ ਦੀ ਸ਼ਰਮਨਾਕ ਕਰਤੂਤ! ਪਤਨੀ ਦੀਆਂ ਗੈਰ-ਮਰਦ ਨਾਲ 'ਗੰਦੀਆਂ ਤਸਵੀਰਾਂ ਤੇ ਵੀਡੀਓ' ਬਣਾ ਕੀਤੀਆਂ ਅਪਲੋਡ
NEXT STORY