ਲਖਨਊ- 22 ਜਨਵਰੀ 2024 ਦਾ ਦਿਨ ਬੇਹੱਦ ਖ਼ਾਸ ਰਹਿਣ ਵਾਲਾ ਹੈ। ਇਸ ਦਿਨ ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਇਸ ਨੂੰ ਲੈ ਕੇ ਦੇਸ਼ ਵਿਚ ਰਾਮ ਭਗਤਾ 'ਚ ਵੱਖਰਾ ਹੀ ਉਤਸ਼ਾਹ ਹੈ। ਰਾਮ ਮੰਦਰ ਬਣਨ ਨੂੰ ਲੈ ਕੇ ਸੰਤਾਂ ਅਤੇ ਬਾਬਿਆਂ ਨੇ ਕਈ ਤਰ੍ਹਾਂ ਦੇ ਸੰਕਲਪ ਲਏ ਸਨ। ਜ਼ਿਆਦਾਤਰ ਸੰਤਾਂ ਨੇ ਮੌਨ ਵਰਤ ਧਾਰਨ ਕੀਤਾ। ਹੁਣ ਜਦੋਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਵਾਲੀ ਹੈ ਤਾਂ ਇਨ੍ਹਾਂ ਸੰਤਾਂ ਦਾ ਸੰਕਲਪ ਵੀ ਪੂਰਾ ਹੋ ਚੁੱਕਾ ਹੈ। ਅਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਮੌਨੀ ਬਾਬਾ ਦਾ 40 ਸਾਲ ਪੁਰਾਣਾ ਸੰਕਲਪ ਵੀ ਪੂਰਾ ਹੋਵੇਗਾ, ਜੋ ਉਨ੍ਹਾਂ ਨੇ 1984 ਵਿਚ ਲਿਆ ਸੀ।
ਇਹ ਵੀ ਪੜ੍ਹੋ- ਭਗਵਾਨ ਸ਼੍ਰੀਰਾਮ ਪ੍ਰਤੀ ਸ਼ਰਧਾ, 3 ਦਹਾਕਿਆਂ ਬਾਅਦ 'ਮੌਨ ਵਰਤ' ਤੋੜੇਗੀ 85 ਸਾਲਾ ਬਜ਼ੁਰਗ
ਮੱਧ ਪ੍ਰਦੇਸ਼ ਦੇ 'ਮੋਨੀ ਬਾਬਾ' ਨੇ 1984 ਵਿਚ ਇਕ ਵੀ ਸ਼ਬਦ ਨਾ ਬੋਲਣ ਦੀ ਸਹੁੰ ਖਾਧੀ ਸੀ। ਉਨ੍ਹਾਂ ਕਿਹਾ ਸੀ ਕਿ ਅਯੁੱਧਿਆ 'ਚ ਰਾਮ ਲੱਲਾ ਦੇ ਸਿੰਘਾਸਨ 'ਤੇ ਬੈਠਣ ਤੱਕ ਉਹ ਮੌਨ ਵਰਤ ਰੱਖਣਗੇ। ਜਿਵੇਂ-ਜਿਵੇਂ ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਨੇੜੇ ਆ ਰਹੀ ਹੈ, ਉਨ੍ਹਾਂ ਨੇ 22 ਜਨਵਰੀ ਨੂੰ ਭਗਵਾਨ ਰਾਮ ਦੇ ਨਾਮ ਦਾ ਜਾਪ ਕਰਕੇ ਆਪਣੀ ਚੁੱਪ ਤੋੜਨ ਦਾ ਫੈਸਲਾ ਕੀਤਾ ਹੈ। ਫਿਲਹਾਲ ਬਾਬਾ ਇਕ ਛੋਟੇ ਚਾਕਬੋਰਡ 'ਤੇ ਲਿਖ ਕੇ ਲੋਕਾਂ ਨੂੰ ਆਪਣੀ ਗੱਲ ਦੱਸਦੇ ਹਨ।
ਇਹ ਵੀ ਪੜ੍ਹੋ- 2400 ਕਿਲੋ ਦਾ ਘੰਟਾ, 108 ਫੁੱਟ ਲੰਬੀ ਅਗਰਬੱਤੀ, ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ
ਮੌਨੀ ਬਾਬ ਨੇ ਇਸ ਦੇ ਨਾਲ ਹੀ 1984 ਵਿਚ ਇਹ ਵੀ ਸਹੁੰ ਖਾਧੀ ਸੀ ਕਿ ਜਦੋਂ ਤੱਕ ਰਾਮ ਮੰਦਰ ਨਹੀਂ ਬਣ ਜਾਂਦਾ, ਉਹ ਅੰਨ ਦਾ ਇਕ ਦਾਣਾ ਨਹੀਂ ਖਾਉਣਗੇ। ਉਹ 40 ਸਾਲ ਤੋਂ ਫ਼ਲ ਖਾ ਕੇ ਗੁਜ਼ਾਰਾ ਕਰ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 1984 ਵਿਚ ਰਾਮ ਮੰਦਰ ਬਣਨ ਤੱਕ ਪੈਰਾਂ 'ਚ ਚੱਪਲ ਪਹਿਨਣੀ ਛੱਡ ਦਿੱਤੀ ਸੀ ਅਤੇ ਮੌਨ ਵਰਤ ਧਾਰਨ ਕਰ ਲਿਆ ਸੀ। ਮੌਨ ਵਰਤ ਧਾਰਨ ਕੀਤੇ 40 ਸਾਲ ਹੋ ਗਏ ਹਨ। ਹੁਣ ਰਾਮ ਮੰਦਰ ਬਣ ਗਿਆ ਤਾਂ ਸੰਤ ਅਯੁੱਧਿਆ ਵਿਚ ਵਰਤ ਤੋੜਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਅਯੁੱਧਿਆ ਦਾ ਸੱਦਾ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਧੀ ਰਾਮ ਮੰਦਰ ਮਾਡਲ ਦੀ ਡਿਮਾਂਡ, ਜਾਣੋ ਕਿੰਨੀ ਹੈ ਕੀਮਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ, ਰਾਜਨਾਥ ਸਿੰਘ ਨੇ ਕੀਤੀ ਸ਼ਲਾਘਾ
NEXT STORY