ਨੈਸ਼ਨਲ ਡੈਸਕ- ਬਰੇਲੀ ਦੇ ਬਹੇੜੀ ਥਾਣਾ ਖੇਤਰ ਦੇ ਦੇਵੀਪੁਰਾ ਪਿੰਡ 'ਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਵਿਆਹ ਤੋਂ ਠੀਕ ਪਹਿਲਾਂ ਲਾੜੀ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਪਰਿਵਾਰ ਅਤੇ ਰਿਸ਼ਤੇਦਾਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ 'ਚ ਜੁਟੇ ਸਨ ਪਰ ਇਕ ਅਣਹੋਣੀ ਨੇ ਪੂਰੇ ਮਾਹੌਲ ਨੂੰ ਸੋਗ 'ਚ ਬਦਲ ਦਿੱਤਾ।
ਬੇਚੈਨੀ ਤੋਂ ਬਾਅਦ ਹਸਪਤਾਲ ਲਿਜਾਈ ਗਏ ਲਾੜੀ
20 ਸਾਲਾ ਸ਼ਾਂਤੀ ਦਾ ਅਜੇਵੀਰ ਨਾਲ ਵਿਆਹ ਤੈਅ ਹੋਇਆ ਸੀ। ਬਰਾਤ ਨਵਾਬਗੰਜ ਤੋਂ ਦੇਵੀਪੁਰਾ ਪਹੁੰਚਣ ਵਾਲੀ ਸੀ। ਦੁਪਹਿਰ ਕਰੀਬ 3 ਵਜੇ ਸ਼ਾਂਤੀ ਨੂੰ ਅਚਾਨਕ ਘਬਰਾਹਟ ਅਤੇ ਬੇਚੈਨੀ ਮਹਿਸੂਸ ਹੋਣ ਲੱਗੀ। ਘਬਰਾਏ ਪਰਿਵਾਰਕ ਮੈਂਬਰ ਉਸਨੂੰ ਬਹੇੜੀ ਕਸਬੇ ਦੇ ਸ਼ਿਫਾ ਹਸਪਤਾਲ ਲੈ ਕੇ ਗਏ, ਜਿਥੇ ਤਹਿਲੀਮ ਅਹਿਮਦ ਉਰਫ ਭੂਰਾ ਨਾਂ ਦੇ ਡਾਕਟਰ ਨੇ ਉਸਦਾ ਇਲਾਜ ਸ਼ੁਰੂ ਕੀਤਾ।
ਹਸਪਤਾਲ 'ਚ ਹੰਗਾਮਾ, ਡਾਕਟਰ ਫਰਾਰ
ਲਾੜੀ ਦੀ ਮੌਤ ਦੀ ਖਬਰ ਫੈਲਦੇ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਹਸਪਤਾਲ ਪਹੁੰਚ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਦੋਸ਼ ਸੀ ਕਿ ਡਾਕਟਰ ਝੋਲਾਛਾਪ ਹੈ ਅਤੇ ਉਸਨੇ ਗਲਤ ਟੀਕਾ ਲਗਾ ਕੇ ਕੁੜੀ ਦਾ ਜਾਨ ਲੈ ਲਈ। ਹੰਗਾਮੇ ਵਿਚਾਲੇ ਡਾਕਟਰ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਦਰਜ ਕੀਤੀ FIR
ਮਾਮਲੇ ਦੀ ਸੂਚਨਾ ਮਿਲਦੇ ਹੀ ਬਹੇੜੀ ਪੁਲਸ ਮੌਕੇ 'ਤੇ ਪਹੁੰਚੀ। ਕਾਫੀ ਸਮਝਾਉਣ ਤੋਂ ਬਾਅਦ ਪਰਿਵਾਰਕ ਮੈਂਬਰ ਸਾਂਤ ਹੋਏ। ਲਾੜੀ ਦੇ ਪਿਤਾ ਥਾਨ ਸਿੰਘ ਦੀ ਸ਼ਿਕਾਇਤ 'ਤੇ ਡਾਕਟਰ ਤਸਲੀਮ ਅਹਿਮਦ ਖਿਲਾਫ ਲਾਪਰਵਾਹੀ ਕਾਰਨ ਮੌਤ ਦੀ ਧਾਰਾ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।
ਜਦੋਂ ਬਰਾਤ ਦੇਵੀਪੁਰਾ ਪਹੁੰਚਣ ਹੀ ਵਾਲੀ ਸੀ, ਤਾਂ ਇਹ ਦਰਦਨਾਕ ਖਬਰ ਲਾੜੇ ਨੂੰ ਮਿਲੀ। ਸੂਚਨਾ ਮਿਲਦੇ ਹੀ ਅਜੇਵੀਰ ਅਤੇ ਉਸਦੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਬਰਾਤ ਨੂੰ ਰਸਤੇ 'ਚੋਂ ਹੀ ਵਾਪਸ ਮੁੜਨਾ ਪਿਆ।
ਸ਼ਰਮਨਾਕ ! ਸਹਾਇਕ ਪ੍ਰੋਫੈਸਰ ਨੇ ਵਿਦਿਆਰਥਣਾਂ ਨਾਲ ਕੀਤੀ ਛੇੜਛਾੜ
NEXT STORY