ਦੇਹਰਾਦੂਨ- ਰੂੜਕੀ 'ਚ ਸਰਕਾਰੀ ਡਿਗਰੀ ਕਾਲਜ 'ਚ 12 ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ 'ਚ 55 ਸਾਲਾ ਇਕ ਸਹਾਇਕ ਪ੍ਰੋਫੈਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਕ ਪੀੜਤ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਡਾ. ਅਬਦੁੱਲ ਅਲੀਮ ਅੰਸਾਰੀ ਨੇ ਵੀਰਵਾਰ ਦੁਪਹਿਰ ਨੂੰ ਬੀ.ਐੱਸ.ਸੀ. ਦੀ ਪ੍ਰੈਕਟੀਕਲ ਪ੍ਰੀਖਿਆ ਦੀ ਵਾਇਵਾ (ਮੌਖਿਕ ਪ੍ਰੀਖਿਆ) ਦੌਰਾਨ ਵਿਦਿਆਰਥਣਾਂ ਨੂੰ ਗਲਤ ਢੰਗ ਨਾਲ ਛੂਹਿਆ। ਇਹ ਘਟਨਾ ਇਕ ਬੰਦ ਕਮਰੇ 'ਚ ਵਾਪਰੀ। ਗੰਗਨਹਿਰ ਪੁਲਸ ਥਾਣੇ ਦੇ ਇੰਚਾਰਜ ਇੰਸਪੈਕਟਰ ਆਰ.ਕੇ. ਸਕਲਾਨੀ ਨੇ ਦੱਸਿਆ ਕਿ ਅੰਸਾਰੀ ਨੇ ਇਕ ਵਿਦਿਆਰਥਣ ਦੀ ਹਥੇਲੀ 'ਤੇ ਆਪਣਾ ਮੋਬਾਇਲ ਨੰਬਰ ਵੀ ਲਿਖ ਦਿੱਤਾ ਅਤੇ ਉਸ ਨੂੰ ਰਾਤ ਨੂੰ ਘਰ ਜਾ ਕੇ ਫੋਨ ਕਰਨ ਲਈ ਕਿਹਾ। ਕਮਰੇ ਤੋਂ ਬਾਹਰ ਆਉਣ ਤੋਂ ਬਾਅਦ ਜਦੋਂ ਇਕ ਪੀੜਤਾ ਨੇ ਆਪਣੀ ਆਪਬੀਤੀ ਸਾਂਝੀ ਕੀਤੀ ਤਾਂ ਹੋਰ ਵਿਦਿਆਰਥਣਾਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਕਿ ਪ੍ਰੋਫੈਸਰ ਨੇ ਉਨ੍ਹਾਂ ਨੂੰ ਵੀ ਗਲਤ ਢੰਗ ਨਾਲ ਛੂਹਿਆ ਸੀ।
ਸ਼ਿਕਾਇਤ ਅਨੁਸਾਰ, ਜਦੋਂ ਵਿਦਿਆਰਥਣਾਂ ਨੇ ਇਸ ਗੱਲ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਵਾਇਆ ਤਾਂ ਅੰਸਾਰੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਕ ਕੱਟਣ ਦੀ ਧਮਕੀ ਦਿੱਤੀ। ਇਸ ਤੋਂ ਭੜਕੀਆਂ ਵਿਦਿਆਰਥਣਾਂ ਨੇ ਪ੍ਰੋਫੈਸਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਵਿਰੋਧ ਜਤਾਇਆ। ਦੋਸ਼ੀ ਰੂੜਕੀ ਕੋਲ ਭਗਵਾਨਪੁਰ 'ਚ ਇਕ ਹੋਰ ਕਾਲਜ 'ਚ ਪੜ੍ਹਾਉਂਦਾ ਹੈ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕਾਲਜ ਪ੍ਰਬੰਧਨ ਨੇ ਭੜਕੀਆਂ ਵਿਦਿਆਰਥਣਾਂ ਨੂੰ ਸ਼ਾਂ ਕਰਨ ਲਈ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸਕਲਾਨੀ ਨੇ ਦੱਸਿਆ ਕਿ ਇਕ ਪੀੜਤਾ ਨੇ ਇਸ ਸੰਬੰਧ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛ-ਗਿੱਛ ਦੌਰਾਨ ਅੰਸਾਰੀ ਨੇ ਸਵੀਕਾਰ ਕੀਤਾ ਕਿ ਉਸ ਨੇ ਕੁੜੀਆਂ ਨੂੰ ਛੂਹਿਆ ਸੀ ਪਰ ਉਸ ਨੇ ਕਿਹਾ ਕਿ ਇਸ ਦੇ ਪਿੱਛੇ ਉਸ ਦਾ ਕੋਈ ਗਲਤ ਇਰਾਦਾ ਨਹੀਂ ਸੀ। ਪੁਲਸ ਅਨੁਸਾਰ ਅੰਸਾਰੀ ਇਸ ਗੱਲ ਦਾ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ ਕਿ ਉਸ ਨੇ ਇਕ ਵਿਦਿਆਰਥਣ ਦੀ ਹਥੇਲੀ 'ਤੇ ਆਪਣਾ ਮੋਬਾਇਲ ਨੰਬਰ ਕਿਉਂ ਲਿਖਿਆ ਸੀ। ਇਸ ਵਿਚ ਕਾਲਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਸਾਰੀ ਵਲੋਂ ਬੁੱਧਵਾਰ ਅਤੇ ਵੀਰਵਾਰ ਨੂੰ ਲਈਆਂ ਗਈਆਂ ਦੋਵੇਂ ਪ੍ਰੈਕਟੀਕਲ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰੈਸ਼ਰ ਪਾਇਪ ਫੱਟਣ ਕਾਰਨ ਪਲਟੀ ਬੱਸ, ਸਕੂਲੀ ਬੱਚਿਆਂ ਸਣੇ 15 ਤੋਂ ਵੱਧ ਲੋਕ ਜ਼ਖ਼ਮੀ
NEXT STORY