ਰਾਜਗੜ੍ਹ- ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ 'ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਇਕ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਸ਼ਿਓਪੁਰ ਜ਼ਿਲ੍ਹੇ ਦੇ ਕਰਹਾਲ ਕਸਬੇ ਦੇ ਵਸਨੀਕ ਤਿੰਨ ਵਿਅਕਤੀਆਂ ਦੀ ਪਚੋਰ ਕਸਬੇ ਦੇ ਨੇੜੇ ਸਥਿਤ ਪੁਰਾਣੇ ਟੋਲ ਟੈਕਸ ਦੇ ਕੋਲ ਇਕ ਕਾਰ ਅਤੇ ਟਰੱਕ ਵਿਚਕਾਰ ਹੋਈ ਟੱਕਰ 'ਚ ਮੌਤ ਹੋ ਗਈ। ਇਸ ਘਟਨਾ 'ਚ ਅਮਿਤ ਸ਼ਰਮਾ, ਦੀਪਕ ਸ਼ਰਮਾ ਅਤੇ ਸੁਨੀਲ ਯਾਦਵ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਇਹ ਲੋਕ ਅਸਥੀਆਂ ਵਿਸਰਜਨ ਕਰਨ ਲਈ ਉਜੈਨ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਾਰ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ ਅਤੇ ਕਾਰ ਖੜ੍ਹੇ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕਾਰ 'ਚ ਬੁਰੀ ਤਰ੍ਹਾਂ ਫਸ ਗਈਆਂ। ਜਿਸ ਨੂੰ ਕਟਰ ਮਸ਼ੀਨ ਨਾਲ ਬਹੁਤ ਮੁਸ਼ਕਲ ਨਾਲ ਕੱਢਿਆ ਜਾ ਸਕਿਆ। ਸੁਨੀਲ ਦੀ ਮਾਤਾ ਦਾ ਕੁਝ ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦੀਆਂ ਅਸਥੀਆਂ ਵਿਸਰਜਨ ਕਰਨ ਲਈ ਇਹ ਲੋਕ ਜਾ ਰਹੇ ਸਨ।
ਰਾਹੁਲ ਨੇ ਸਰਕਾਰੀ ਬੰਗਲਾ ਕੀਤਾ ਖ਼ਾਲੀ, ਮਾਂ ਸੋਨੀਆ ਗਾਂਧੀ ਦੇ ਘਰ ਹੋਏ ਸ਼ਿਫਟ
NEXT STORY