ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਸਿਵਲ ਲਾਈਨ ਥਾਣਾ ਖੇਤਰ ਵਿਚ ਸਥਿਤ ਆਗਰਾ ਮੁੰਬਈ ਨੈਸ਼ਨਲ ਹਾਈਵੇਅ 'ਤੇ ਅੱਜ ਇਕ ਚੱਲਦੀ ਲਗਜ਼ਰੀ ਕਾਰ ਵਿਚ ਭਿਆਨਕ ਅੱਗ ਲੱਗ ਗਈ ਪਰ ਡਰਾਈਵਰ ਨੇ ਕਾਰ ਕਾਰ 'ਚੋਂ ਛਾਲ ਮਾਰ ਕੇ ਮਸਾਂ ਆਪਣੀ ਜਾਨ ਬਚਾਈ।
ਪੁਲਸ ਸੂਤਰਾਂ ਮੁਤਾਬਕ ਮੁਰੈਨਾ ਦੇ ਪਿੰਡ ਡੋਮਪੁਰਾ ਦਾ ਰਹਿਣ ਵਾਲਾ ਮਰਦਾਨ ਸਿੰਘ ਸਵੇਰੇ ਗਵਾਲੀਅਰ ਤੋਂ ਕਾਰ ਰਾਹੀਂ ਮੁਰੈਨਾ ਆ ਰਿਹਾ ਸੀ। ਸਿਵਲ ਲਾਈਨ ਥਾਣਾ ਖੇਤਰ 'ਚ ਸਥਿਤ ਨਹਿਰ ਦੇ ਕੋਲ ਕਾਰ 'ਚੋਂ ਅਚਾਨਕ ਧੂੰਆਂ ਨਿਕਲਦਾ ਦੇਖ ਡਰਾਈਵਰ ਮਰਦਾਨ ਸਿੰਘ ਨੇ ਕਾਰ ਨੂੰ ਸੜਕ ਕਿਨਾਰੇ ਰੋਕ ਕੇ ਕਾਰ 'ਚੋਂ ਛਾਲ ਮਾਰ ਦਿੱਤੀ ਅਤੇ ਕੁਝ ਹੀ ਦੇਰ 'ਚ ਕਾਰ ਅੱਗ ਦਾ ਗੋਲਾ ਬਣ ਗਈ।
ਅੱਗ ਲੱਗਣ ਤੋਂ ਬਾਅਦ ਸੜਕ 'ਤੇ ਘੰਟਿਆਂ ਬੱਧੀ ਜਾਮ ਲੱਗਾ ਰਿਹਾ ਅਤੇ ਆਵਾਜਾਈ ਜਾਮ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦਾਲਾਂ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਨੇ 'ਭਾਰਤ ਦਾਲ' ਦਾ ਦੂਜਾ ਪੜਾਅ ਕੀਤਾ ਸ਼ੁਰੂ
NEXT STORY