ਜਬਲਪੁਰ— ਪੁਲਸ ਦੀ ਬੇਰਹਿਮੀ ਦਾ ਇਕ ਅਜਿਹਾ ਚਿਹਰਾ, ਜਿਸ ਨੂੰ ਵੇਖ ਕੇ ਲੋਕਾਂ ਦਾ ਗੁੱਸਾ ਭੜਕ ਉੱਠਿਆ। ਜੀ ਹਾਂ, ਮੱਧ ਪ੍ਰਦੇਸ਼ 'ਚ ਸਥਿਤ ਇਕ ਥਾਣੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਇਕ ਸ਼ਖਸ ਰਿਪੋਰਟ ਦਰਜ ਕਰਵਾਉਣ ਲਈ ਘੰਟਿਆਂ ਬੱਧੀ ਖੜ੍ਹਾ ਰਿਹਾ। ਪੁਲਸ ਸ਼ਿਕਾਇਤ ਲਿਖਣ ਦੇ ਨਾਮ 'ਤੇ ਕਾਗਜ਼ੀ ਕਾਰਵਾਈ ਵਿਚ ਲੱਗੀ ਰਹੀ। ਇਸ ਦੌਰਾਨ ਸ਼ਖਸ ਦਰਦ ਨਾਲ ਤੜਫਦਾ ਰਿਹਾ। ਪੁਲਸ ਨੇ ਉਸ ਨੂੰ ਸਮੇਂ 'ਤੇ ਇਲਾਜ ਕਰਾਉਣ ਦੀ ਬਜਾਏ ਰਿਪੋਰਟ ਲਿਖਣ ਦੇ ਨਾਮ 'ਤੇ ਥਾਣੇ 'ਚ ਖੜ੍ਹਾ ਰੱਖਿਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਲੋਕ ਭੜਕ ਗਏ ਹਨ।
ਇਹ ਘਟਨਾ ਜਬਲਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਸ਼ਖਸ ਜ਼ਖਮੀ ਹਾਲਤ ਵਿਚ ਗਰਹਾ ਥਾਣੇ ਵਿਚ ਪਹੁੰਚਿਆ। ਉਸ ਦੀ ਪਿੱਠ 'ਤੇ ਚਾਕੂ ਮਾਰਿਆ ਗਿਆ ਸੀ, ਜਿਸ ਕਾਰਨ ਉਸ ਦਾ ਕਾਫੀ ਖੂਨ ਵਹਿ ਚੁੱਕਾ ਸੀ। ਚਾਕੂ ਸ਼ਖਸ ਦੇ ਸਰੀਰ 'ਚ ਹੀ ਸੀ ਅਤੇ ਉਹ ਥਾਣੇ ਦੇ ਅੰਦਰ ਇਸੇ ਹਾਲਤ ਵਿਚ ਰਿਪੋਰਟ ਲਿਖਵਾਉਣ ਲਈ ਖੜ੍ਹਾ ਸੀ। ਇੰਨਾ ਗੰਭੀਰ ਮਸਲਾ ਹੋਣ ਤੋਂ ਬਾਅਦ ਵੀ ਪੁਲਸ ਨੇ ਉਸ ਹਸਪਤਾਲ ਭਰਤੀ ਕਰਾਉਣਾ ਜ਼ਰੂਰੀ ਨਹੀਂ ਸਮਝਿਆ, ਪਹਿਲਾ ਰਿਪੋਰਟ ਲਿਖੀ ਅਤੇ ਬਾਅਦ 'ਚ ਅੱਗੇ ਦੀ ਕਾਰਵਾਈ ਕੀਤੀ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕ ਪੁਲਸ ਦੇ ਇਸ ਵਤੀਰੇ ਦੀ ਨਿੰਦਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਲਈ ਸਭ ਤੋਂ ਜ਼ਰੂਰੀ ਕੀ ਸੀ? ਪਹਿਲਾਂ ਜ਼ਖਮੀ ਸ਼ਖਸ ਨੂੰ ਹਸਪਤਾਲ 'ਚ ਭਰਤੀ ਕਰਨਾ ਚਾਹੀਦਾ ਸੀ। ਰਿਪੋਰਟ ਤਾਂ ਹਸਪਤਾਲ 'ਚ ਵੀ ਲਿਖੀ ਜਾ ਸਕਦੀ ਸੀ। ਪੁਲਸ ਨੂੰ ਇੰਨੀ ਵੀ ਸਮਝ ਨਹੀਂ ਕਿ ਸਰੀਰ ਦੇ ਅੰਦਰ ਤੱਕ ਦਾਖ਼ਲ ਹੋ ਚੁੱਕੇ ਚਾਕੂ ਨਾਲ ਜ਼ਖਮੀ ਸ਼ਖਸ ਦਾ ਪਹਿਲਾਂ ਇਲਾਜ ਜ਼ਰੂਰੀ ਸੀ ਜਾਂ ਫਿਰ ਰਿਪੋਰਟ ਲਿਖਣਾ।
ਜਾਣਕਾਰੀ ਮੁਤਾਬਕ ਜ਼ਖਮੀ ਸ਼ਖਸ ਦਾ ਨਾਂ ਸੋਨੂੰ ਹੈ। ਉਸ ਦਾ ਘਰ ਦੇ ਨੇੜੇ ਹੀ ਸ਼ਰਾਬ ਪੀਣ ਵਾਲੇ ਵਿਅਕਤੀ ਨਾਲ ਝਗੜਾ ਚੱਲ ਰਿਹਾ ਸੀ। ਜਦੋਂ ਉਹ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀ ਤਾਂ ਗੋਲੂ ਨਾਂ ਦੇ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਚਾਕੂ ਸੋਨੂੰ ਦੀ ਪਿੱਠ 'ਚ ਦਾਖ਼ਲ ਹੋ ਗਿਆ। ਰੌਲਾ ਸੁਣ ਕੇ ਸੋਨੂੰ ਦੇ ਪਰਿਵਾਰ ਵਾਲੇ ਅਤੇ ਹੋਰ ਲੋਕ ਇਕੱਠੇ ਹੋ ਗਏ, ਜਿਸ ਮਗਰੋਂ ਦੋਸ਼ੀ ਉੱਥੋਂ ਦੌੜ ਗਏ। ਜਬਲਪੁਰ 'ਚ ਗਰਹਾ ਪੁਲਸ ਥਾਣੇ ਵਿਚ ਇਸ ਸੰਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਮਹਿਕਮੇ 'ਚ ਨਿਕਲੀਆਂ ਬੰਪਰ ਭਰਤੀਆਂ, ਅੱਜ ਹੀ ਅਪਲਾਈ ਕਰਨ ਦਾ ਆਖ਼ਰੀ ਮੌਕਾ
NEXT STORY