ਗੁਨਾ (ਭਾਸ਼ਾ)— ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿਚ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਕਾਰ ’ਚ ਘੁੰਮਣ ਗਈ 32 ਸਾਲਾ ਇਕ ਮਹਿਲਾ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨਾਲ ਉਸ ਦੀ ਹੀ ਕਾਰ ਨੂੰ ਰੁਕਵਾ ਕੇ ਉਸ ਦੇ ਪਤੀ ਦੀ ਕੰਨਪਟੀ ’ਤੇ ਪਿਸਤੌਲ ਰੱਖ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਗੁਨਾ ਜ਼ਿਲ੍ਹੇ ਦੇ ਰਾਘੋਗੜ੍ਹ ਪੁਲਸ ਥਾਣਾ ਇਲਾਕੇ ਵਿਚ ਆਰੋਨ ਰੋਡ ’ਤੇ ਵਾਪਰੀ। ਇਸ ਮਾਮਲੇ ਵਿਚ ਦੋਹਾਂ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਨਜਾਇਜ਼ ਸੰਬੰਧਾਂ 'ਚ ਰੋੜਾ ਬਣੀ 3 ਸਾਲਾ ਮਾਸੂਮ ਨਾਲ ਹੈਵਾਨਗੀ, ਦਾਦੀ ਦੇ ਪ੍ਰੇਮੀ ਨੇ ਰੇਪ ਪਿੱਛੋਂ ਕੀਤਾ ਕਤਲ
ਗੁਨਾ ਜ਼ਿਲ੍ਹੇ ਦੇ ਪੁਲਸ ਅਫ਼ਸਰ ਰਾਜੀਵ ਮਿਸ਼ਰਾ ਨੇ ਦੱਸਿਆ ਕਿ ਐਤਵਾਰ ਨੂੰ ਇਕ ਮਹਿਲਾ ਨੇ ਰਾਘੋਗੜ੍ਹ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ 2 ਜਨਵਰੀ 2022 ਦੀ ਸਵੇਰ ਨੂੰ 9 ਵਜੇ ਉਹ ਪਤੀ ਅਤੇ ਬੱਚਿਆਂ ਨਾਲ ਕਾਰ ਵਿਚ ਘੁੰਮਣ ਗਈ ਸੀ। ਵਾਪਸ ਆਉਂਦੇ ਸਮੇਂ ਆਰੋਨ ਰੋਡ ’ਤੇ ਦੋ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਹੱਥ ਵਿਖਾ ਕੇ ਰੋਕਿਆ। ਕਾਰ ਦੇ ਰੁਕਦੇ ਹੀ ਉਨ੍ਹਾਂ ’ਚੋਂ ਇਕ ਵਿਅਕਤੀ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਪਤੀ ਦੀ ਕੰਨਪਟੀ ’ਤੇ ਪਿਸਤੌਲ ਰੱਖੀ ਅਤੇ ਦੂਜੇ ਵਿਅਕਤੀ ਨੇ ਮਹਿਲਾ ਨੂੰ ਜੰਗਲ ’ਚ ਲਿਜਾ ਕੇ ਜਬਰ-ਜ਼ਿਨਾਹ ਕੀਤਾ।
ਇਹ ਵੀ ਪੜ੍ਹੋ : ਜਲੰਧਰ ਦੇ ਡਾਕਟਰ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਗੁਰੂ ਘਰ ਨੂੰ ਭੇਟ ਕੀਤਾ ਹੀਰਿਆਂ ਨਾਲ ਜੜਿਆ ਹਾਰ
ਪੁਲਸ ਅਫ਼ਸਰ ਨੇ ਕਿਹਾ ਕਿ ਸ਼ਿਕਾਇਤ ਮੁਤਾਬਕ ਬਾਅਦ ਵਿਚ ਦੋਵੇਂ ਦੋਸ਼ੀ ਇਸ ਘਟਨਾ ਬਾਰੇ ਕਿਸੇ ਹੋਰ ਨੂੰ ਦੱਸਣ ’ਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਦੌੜ ਗਏ। ਦੋਵੇਂ ਦੋਸ਼ੀ ਆਪਸ ਵਿਚ ਗੱਲਬਾਤ ਦੌਰਾਨ ਇਕ-ਦੂਜੇ ਨੂੰ ਸੁਮੇਰ ਅਤੇ ਸੋਨੂੰ ਨਾਂ ਤੋਂ ਬੁਲਾ ਰਹੇ ਸਨ। ਮਿਸ਼ਰਾ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ’ਤੇ ਰਾਘੋਗੜ੍ਹ ਥਾਣੇ ’ਚ ਦੋਸ਼ੀਆਂ ਖ਼ਿਲਾਫ਼ ਧਾਰਾ 376 (ਡੀ), 342 ਅਤੇ 506 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਸੁਮੇਰ ਸਿੰਘ ਪਰਮਾਰ ਅਤੇ ਸੋਨੂੰ ਉਰਫ਼ ਰਾਜਵੀਰ ਸਿੰਘ ਯਾਦਵ (32) ਨੂੰ ਰਾਘੋਗੜ੍ਹ ਪੁਲਸ ਥਾਣਾ ਇਲਾਕੇ ਦੇ ਦਲਲਵਾਡਾ ਪਿੰਡ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਦੋਸ਼ੀ ਗੁਨਾ ਜ਼ਿਲ੍ਹੇ ਨਾਲ ਲੱਗਦੇ ਅਸ਼ੋਕਨਗਰ ਦੇ ਮੂਲ ਵਾਸੀ ਹਨ ਅਤੇ ਮੌਜੂਦਾ ਸਮੇਂ ਵਿਚ ਗੁਨਾ ਦੇ ਦਲਲਵਾਡਾ ਪਿੰਡ ’ਚ ਰਹਿ ਰਹੇ ਹਨ।
ਇਹ ਵੀ ਪੜ੍ਹੋ : PM ਮੋਦੀ ਦਾ ਪੰਜਾਬ ਦੌਰਾ: 42 ਹਜ਼ਾਰ ਕਰੋੜ ਦੀ ਦੇਣਗੇ ਸੌਗਾਤ, ਦੋ ਨਵੇਂ ਮੈਡੀਕਲ ਕਾਲਜ ਵੀ ਸ਼ਾਮਲ
ਦਿੱਲੀ ’ਚ 15 ਜਨਵਰੀ ਤੱਕ ਰੋਜ਼ ਆ ਸਕਦੇ ਹਨ 20-25 ਹਜ਼ਾਰ ਕੋਰੋਨਾ ਮਾਮਲੇ : ਸਰਕਾਰੀ ਸੂਤਰ
NEXT STORY