ਨਵੀਂ ਦਿੱਲੀ — ਅਮੀਰੀ ਦੇ ਮਾਮਲੇ 'ਚ RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਰੁਤਬਾ ਕਾਫੀ ਵਧ ਗਿਆ ਹੈ। ਫੋਰਬਸ ਦੀ ਸੂਚੀ ਮੁਤਾਬਕ ਵੀਰਵਾਰ ਨੂੰ ਮੁਕੇਸ਼ ਦੁਨੀਆ ਦੇ 9ਵੇਂ ਅਮੀਰ ਵਿਅਕਤੀ ਬਣ ਗਏ। ਉਨ੍ਹਾਂ ਨੇ ਗੂਗਲ ਦੇ ਫਾਊਂਡਰ ਲੈਰੀ ਪੇਜ਼(46) ਅਤੇ ਸਰਗੇ ਬ੍ਰਿਨ(46) ਨੂੰ ਪਿੱਛੇ ਛੱਡ ਦਿੱਤਾ ਹੈ। ਫੋਰਬਸ ਮੁਤਾਬਕ ਅੰਬਾਨੀ ਦੀ ਨੈੱਟਵਰਥ 60.7 ਅਰਬ ਡਾਲਰ(4.30 ਲੱਖ ਕਰੋੜ ਰੁਪਏ) ਹੈ। ਲੈਰੀ ਪੇਜ 4.20 ਲੱਖ ਕਰੋੜ ਦੀ ਨੈੱਟਵਰਥ ਦੇ ਨਾਲ 10ਵੇਂ ਅਤੇ ਬ੍ਰਿਨ 4.10 ਲੱਖ ਕਰੋੜ ਦੇ ਨਾਲ 11ਵੇਂ ਨੰਬਰ 'ਤੇ ਹਨ। ਪਿਛਲੇ ਸੱਤ ਮਹੀਨਿਆਂ ਦੌਰਾਨ ਮੁਕੇਸ਼ ਅੰਬਾਨੀ ਦੀ ਨੈੱਟਵਰਥ ਲਗਭਗ 77,000 ਕਰੋੜ ਰੁਪਏ ਵਧੀ ਹੈ। ਇਸ ਦੇ ਨਾਲ ਹੀ ਐਮਾਜ਼ੋਨ ਦੇ ਬਾਨੀ ਜੇਫ ਬੇਜੋਸ 8 ਲੱਖ ਕਰੋੜ ਰੁਪਏ ਦੀ ਨੈੱਟਵਰਥ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਬਣੇ ਹੋਏ ਹਨ।
ਸਾਲ ਦੀ ਸ਼ੁਰੂਆਤ 'ਚ ਇਸ ਸੂਚੀ 'ਚ ਮੁਕੇਸ਼ ਸਨ 13ਵੇਂ ਸਥਾਨ 'ਤੇ
ਇਸ ਸਾਲ ਦੀ ਸ਼ੁਰੂਆਤ 'ਚ ਜਾਰੀ ਫੋਰਬਸ ਦੀ 2019 ਦੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ RIL ਦੇ ਚੇਅਰਮੈਨ ਮੁਕੇਸ਼ ਅੰਬਾਨੀ 13ਵੇਂ ਸਥਾਨ 'ਤੇ ਸਨ। ਉਨ੍ਹਾਂ ਦੀ ਇਸ ਤਰੱਕੀ ਦਾ ਸਿਹਰਾ 000 ਦੇ ਸਿਰ ਬੱਝਦਾ ਹੈ ਕਿਉਂਕਿ 000 10 ਲੱਖ ਕਰੋੜ ਰੁਪਏ ਦੀ ਬਜ਼ਾਰ ਪੂੰਜੀ ਨੂੰ ਪਾਰ ਕਰਕੇ ਵੀਰਵਾਰ ਨੂੰ ਅਜਿਹਾ ਕਰ ਸਕਣ ਵਾਲੀ ਪਹਿਲੀ ਭਾਰਤ ਦੀ ਕੰਪਨੀ ਬਣ ਗਈ।
ਦੁਨੀਆ ਦੇ ਟਾਪ-10 ਅਰਬਪਤੀ
ਨਾਮ ਕੰਪਨੀ ਦੇਸ਼ ਨੈੱਟਵਰਥ (ਰੁਪਏ)
ਜੈਫ ਬੇਜੋਸ ਐਮਾਜ਼ੋਨ ਅਮਰੀਕਾ 8 ਲੱਖ ਕਰੋੜ
ਬਰਨਾਰਡ ਆਰਨੌਲਟ ਫੈਮਿਲੀ ਫਰਾਂਸ 7.67 ਲੱਖ ਕਰੋੜ
ਬਿਲ ਗੇਟਸ ਮਾਈਕ੍ਰੋਸਾਫਟ ਅਮਰੀਕਾ 7.66 ਲੱਖ ਕਰੋੜ
ਵਾਰਨ ਬਫੇ ਬਰਕਸ਼ਾਇਰ ਹੈਥਵੇ ਅਮਰੀਕਾ 6.20 ਲੱਖ ਕਰੋੜ
ਮਾਰਕ ਜੁਕਰਬਰਗ ਫੇਸਬੁੱਕ ਅਮਰੀਕਾ 5.34 ਲੱਖ ਕਰੋੜ
ਲੈਰੀ ਏਲੀਸਨ ਓਰੈਕਲ ਅਮਰੀਕਾ 4.93 ਲੱਖ ਕਰੋੜ
ਅਮੇਨਸੀਓ ਆਰਟੇਗਾ ਜ਼ਾਰਾ ਸਪੇਨ 4.93 ਲੱਖ ਕਰੋੜ
ਕਾਰਲੋਸ ਸਲਿਮ ਫੈਮਿਲੀ ਅਮਰੀਕਾ ਮੋਵਿਲ ਮੈਕਸੀਕੋ 4.34 ਲੱਖ ਕਰੋੜ
ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀਜ਼ ਇੰਡੀਆ 4.33 ਲੱਖ ਕਰੋੜ
ਲੈਰੀ ਪੇਜ ਗੂਗਲ ਅਮਰੀਕਾ 4.25 ਲੱਖ ਕਰੋੜ
ਯੂ.ਪੀ. 'ਚ ਕਾਰ ਪਲਟਣ ਕਾਰਨ 5 ਲੋਕਾਂ ਦੀ ਮੌਤ
NEXT STORY