ਮਥੁਰਾ (ਭਾਸ਼ਾ)- ਦੇਸ਼ ਦੇ ਉੱਘੇ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਆਪਣੇ ਪੁੱਤ ਅਨੰਤ ਦੇ ਵਿਆਹ ਦਾ ਪਹਿਲਾ ਸੱਦਾ ਮੰਗਲਵਾਰ ਨੂੰ ਵਰਿੰਦਾਵਨ ਸਥਿਤ ਠਾਕੁਰ ਬਾਂਕੇ ਬਿਹਾਰੀ ਨੂੰ ਭੇਜਿਆ ਅਤੇ ਉਨ੍ਹਾਂ ਤੋਂ ਪੁੱਤਰ ਅਤੇ ਨੂੰਹ ਨੂੰ ਆਸ਼ੀਰਵਾਦ ਦੇਣ ਦੀ ਪ੍ਰਾਰਥਨਾ ਕੀਤੀ। ਉਦਯੋਗਪਤੀ ਦੇ ਪ੍ਰਤੀਨਿਧੀਆਂ ਨੇ ਮੰਦਰ ਦੇ ਪੁਜਾਰੀ ਆਚਾਰੀਆ ਗੋਪੀ ਗੋਸਵਾਮੀ ਅਤੇ ਸ਼੍ਰੀਨਾਥ ਗੋਸਵਾਮੀ ਨਾਲ ਮੁਲਾਕਾਤ ਕਰ ਕੇ ਠਾਕੁਰ ਜੀ ਨੂੰ ਸੱਦਾ ਪੱਤਰ ਦਿੱਤਾ। ਗੋਸਵਾਮੀ ਨੇ ਦੱਸਿਆ ਕਿ ਪ੍ਰਤੀਨਿਧੀਆਂ ਨੇ ਪੂਰੀ ਵੈਦਿਕ ਪਰੰਪਰਾ ਅਨੁਸਾਰ ਮੰਤਰਾਂ ਵਿਚਾਲੇ ਮੁਕੇਸ਼ ਅੰਬਾਨੀ ਵਲੋਂ ਭੇਜਿਆ ਗਿਆ ਸੱਦਾ ਠਾਕੁਰ ਜੀ ਦੇ ਚਰਨਾਂ 'ਚ ਰੱਖਿਆ ਅਤੇ ਉਨ੍ਹਾਂ ਨੂੰ ਅੰਬਾਨੀ ਪਰਿਵਾਰ 'ਤੇ ਕਿਰਪਾ ਬਣਾਏ ਰੱਖਣ ਤੇ ਪੁੱਤ ਅਤੇ ਨੂੰਹ ਨੂੰ ਆਸ਼ੀਰਵਾਦ ਦੇਣ ਦੀ ਪ੍ਰਾਰਥਨਾ ਕੀਤੀ।
ਉਨ੍ਹਾਂ ਕਿਹਾ ਕਿ ਉਦਯੋਗਪਤੀ ਨੇ ਪੁੱਤ ਦੇ ਵਿਆਹ ਦਾ ਸੱਦਾ ਬਾਂਕੇ ਬਿਹਾਰੀ ਦੇ ਨਾਲ-ਨਾਲ ਸਵਾਮੀ ਹਰਿਦਾਸੀਏ ਭਾਈਚਾਰੇ ਨਾਲ ਜੁੜੇ ਆਸ਼ਰਮ ਨੂੰ ਵੀ ਭੇਜਿਆ ਹੈ। ਗੋਸਵਾਮੀ ਨੇ ਦੱਸਿਆ ਕਿ ਉਹ ਠਾਕੁਰ ਜੀ ਵਲੋਂ ਅੰਬਾਨੀ ਦੇ ਪੁੱਤ ਦੇ ਵਿਆਹ 'ਚ ਸ਼ਾਮਲ ਹੋਣ ਆਪਣੇ ਅਨੁਜ ਸ਼੍ਰੀਨਾਥ ਗੋਸਵਾਮੀ ਨਾਲ ਮੁੰਬਈ ਜਾਣਗੇ ਅਤੇ ਵਿਆਹ ਮੌਕੇ ਅੰਬਾਨੀ ਪਰਿਵਾਰ ਨੂੰ ਠਾਕੁਰ ਜੀ ਦੇ ਆਸ਼ੀਰਵਾਦ ਵਜੋਂ ਪ੍ਰਸਾਦੀ ਭੇਟ ਕਰਨਗੇ। ਮੁਕੇਸ਼ ਅੰਬਾਨੀ ਦੇ ਪੁੱਤ ਅਨੰਤ ਅੰਬਾਨੀ ਦਾ ਵਿਆਹ 12 ਜੁਲਾਈ ਨੂੰ ਮੁੰਬਈ 'ਚ ਰਾਧਿਕਾ ਮਰਚੇਂਟ ਨਾਲ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਵਧਾਨ! ਡੀ-ਮਾਰਟ 'ਚ ਮਿਲ ਰਿਹਾ ਨਕਲੀ ਸਾਮਾਨ, 2700 ਲੀਟਰ ਸਟਾਕ ਨਕਲੀ ਘਿਓ ਮਿਲਿਆ
NEXT STORY