ਲਖਨਊ (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦਾ ਸ਼ਨੀਵਾਰ ਸਵੇਰੇ ਗੁਰੂਗ੍ਰਾਮ ’ਚ ਦਿਹਾਂਤ ਹੋ ਗਿਆ। ਸਪਾ ਦੇ ਸੂਤਰਾਂ ਨੇ ਲਖਨਊ ’ਚ ਦੱਸਿਆ ਕਿ ਸਾਧਨਾ ਗੁਪਤਾ (62) ਪਿਛਲੇ 3 ਮਹੀਨਿਆਂ ਤੋਂ ਬੀਮਾਰ ਸੀ, ਜਿਨ੍ਹਾਂ ਨੇ ਸ਼ਨੀਵਾਰ ਸਵੇਰੇ ਆਖਰੀ ਸਾਹ ਲਿਆ।
ਇਹ ਵੀ ਪੜ੍ਹੋ : ਧੀ ਨਾਲ ਜਬਰ ਜ਼ਿਨਾਹ ਦੇ ਦੋਸ਼ 'ਚ ਪਿਤਾ ਗ੍ਰਿਫ਼ਤਾਰ, ਡੇਢ ਸਾਲ ਤੋਂ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ
ਪਾਰਟੀ ਸੂਤਰਾਂ ਨੇ ਦੱਸਿਆ ਕਿ ਮੁਲਾਇਮ ਸਿੰਘ ਯਾਦਵ ਆਪਣੀ ਪਤਨੀ ਦੇ ਦਿਹਾਂਤ ਦੇ ਸਮੇਂ ਦਿੱਲੀ ’ਚ ਸਨ ਅਤੇ ਲਾਸ਼ ਨੂੰ ਲਖਨਊ ਲਿਜਾਇਆ ਜਾ ਰਿਹਾ ਹੈ। ਸਾਧਨਾ ਗੁਪਤਾ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸੀ। ਯਾਦਵ ਦੀ ਪਹਿਲੀ ਪਤਨੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਮਾਂ ਮਾਲਤੀ ਦੇਵੀ ਦਾ 2003 ’ਚ ਦਿਹਾਂਤ ਹੋ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਔਖੇ ਸਮੇਂ ਦਾ ਸਾਹਮਣਾ ਕਰ ਰਹੇ ਹਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ
NEXT STORY