ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਮਾਜਵਾਦੀ ਪਾਰਟੀ (ਸਪਾ) ਦੇ ਇਕ ਸਾਬਕਾ ਕੌਂਸਲਰ ਨੇ 70 ਸਾਲ ਦੀ ਉਮਰ 'ਚ ਆਪਣੇ ਤੋਂ 50 ਸਾਲ ਛੋਟੀ ਕੁੜੀ ਨਾਲ ਚੌਥਾ ਨਿਕਾਹ ਕਰ ਲਿਆ ਹੈ। ਸਪਾ ਆਗੂ ਹਾਜੀ ਖਲੀਲ ਦੇ ਇਸ ਫੈਸਲੇ ਤੋਂ ਬਾਅਦ ਉਸ ਦੇ ਘਰ 'ਚ ਕਲੇਸ਼ ਸ਼ੁਰੂ ਹੋ ਗਿਆ ਹੈ ਅਤੇ ਉਸ ਦੀ ਦੂਜੀ ਪਤਨੀ ਨੇ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹਾਜੀ ਖਲੀਲ ਦੇ ਵਿਆਹ ਕਾਰਨ ਕਰੀਬ 50 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਹਾਜੀ ਖਲੀਲ ਦੀ ਦੂਜੀ ਪਤਨੀ ਨਾਜ਼ਰੀਨ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਨਾਜ਼ਰੀਨ ਅਨੁਸਾਰ ਹਾਜੀ ਖਲੀਲ, ਜੋ ਕਿ 1995 ਅਤੇ 2000 'ਚ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਕੌਂਸਲਰ ਰਹਿ ਚੁੱਕਾ ਹੈ, ਨੇ 2 ਸਾਲ ਪਹਿਲਾਂ ਇਕ ਸਕੂਲ ਦੇ ਮੈਨੇਜਰ ਰਹਿੰਦਿਆਂ ਉਸੇ ਸਕੂਲ ਦੀ 20 ਸਾਲਾ ਵਿਦਿਆਰਥਣ ਨਾਲ ਚੌਥਾ ਨਿਕਾਹ ਕਰ ਲਿਆ ਸੀ। ਨਾਜ਼ਰੀਨ ਦਾ ਦੋਸ਼ ਹੈ ਕਿ ਹਾਜੀ ਖਲੀਲ ਨੇ ਆਪਣੀ 50 ਕਰੋੜ ਦੀ ਜਾਇਦਾਦ ਦਾ ਵੱਡਾ ਹਿੱਸਾ ਚੌਥੀ ਪਤਨੀ ਦੇ ਨਾਮ ਕਰ ਦਿੱਤਾ ਹੈ ਅਤੇ ਹੁਣ ਉਹ ਨਾਜ਼ਰੀਨ ਤੇ ਉਸ ਦੇ ਬੱਚਿਆਂ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਜੀ ਖਲੀਲ ਕੋਲ ਲਗਭਗ 50 ਕਰੋੜ ਦੀ ਨਿੱਜੀ ਜਾਇਦਾਦ ਹੈ ਅਤੇ ਇਸ ਤੋਂ ਇਲਾਵਾ ਨਗਰ ਨਿਗਮ ਦੀ 30 ਕਰੋੜ ਦੀ ਜ਼ਮੀਨ 'ਤੇ ਵੀ ਕਥਿਤ ਕਬਜ਼ੇ ਦੇ ਇਲਜ਼ਾਮ ਲੱਗੇ ਹਨ। ਵਿਵਾਦ ਉਦੋਂ ਹੋਰ ਵੱਧ ਗਿਆ ਜਦੋਂ ਨਾਜ਼ਰੀਨ ਅਤੇ ਉਸ ਦੇ ਬੱਚਿਆਂ ਨੇ ਕੈਲਾ ਭੱਠਾ ਸਥਿਤ ਇਕ ਦੁਕਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੁਕਾਨ ਹਾਜੀ ਖਲੀਲ ਨੇ ਰਾਸ਼ਿਦ ਨਾਮ ਦੇ ਵਿਅਕਤੀ ਨੂੰ ਵੇਚ ਦਿੱਤੀ ਸੀ। ਪੁਲਸ ਮੁਤਾਬਕ ਨਾਜ਼ਰੀਨ ਦੇ ਪਰਿਵਾਰ ਨੇ ਦੁਕਾਨਦਾਰ ਅਤੇ ਪੁਲਸ ਨਾਲ ਬਦਤਮੀਜ਼ੀ ਵੀ ਕੀਤੀ।
ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਹਾਜੀ ਖਲੀਲ ਦਾ ਮੌਜੂਦਾ ਸਮੇਂ 'ਚ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਉਹ ਪਹਿਲਾਂ ਸਪਾ 'ਚ ਰਹੇ ਹੋਣਗੇ ਪਰ ਬਾਅਦ 'ਚ ਉਨ੍ਹਾਂ ਨੇ ਬਸਪਾ ਵੱਲੋਂ ਚੋਣ ਲੜੀ ਸੀ। ਡੀਸੀਪੀ ਸਿਟੀ ਧਵਲ ਜੈਸਵਾਲ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੁਕਾਨਦਾਰ ਰਾਸ਼ਿਦ ਨੇ ਨਾਜ਼ਰੀਨ ਅਤੇ ਉਸਦੇ ਬੱਚਿਆਂ ਖ਼ਿਲਾਫ਼ ਕੁੱਟਮਾਰ ਅਤੇ ਦੁਕਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਸ਼ਿਕਾਇਤ ਦਿੱਤੀ ਹੈ। ਫਿਲਹਾਲ ਮਾਮਲਾ ਜਾਇਦਾਦ ਦੇ ਝਗੜੇ ਨਾਲ ਜੁੜਿਆ ਹੋਇਆ ਪ੍ਰਤੀਤ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੰਗਾਲ 'ਚ ਚੋਣਾਂ ਤੋਂ ਬਾਅਦ ਖੂਨੀ ਸੰਘਰਸ਼: 2 ਗੁੱਟਾਂ ਵਿਚਾਲੇ ਹੋਈ ਝੜਪ, ਚੱਲੀਆਂ ਗੋਲੀਆਂ
NEXT STORY